ਬਗਦਾਦ ''ਚ ਕਾਰ ਬੰਬ ਧਮਾਕਾ, 13 ਲੋਕਾਂ ਦੀ ਮੌਤ

05/30/2017 12:12:31 PM

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਮੱਧ ਹਿੱਸੇ ਵਿਚ ਆਈਸਕ੍ਰੀਮ ਦੀ ਇਕ ਦੁਕਾਨ ਦੇ ਬਾਹਰ ਹੋਏ ਕਾਰ ਬੰਬ ਧਮਾਕੇ 'ਚ 13 ਲੋਕਾਂ ਦੀ ਮੋਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ। ਇਰਾਕੀ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬਗਦਾਦ ਦੇ ਮੱਧ ਹਿੱਸੇ 'ਚ ਇਕ ਆਈਸਕ੍ਰੀਮ ਦੀ ਦੁਕਾਨ ਦੇ ਬਾਹਰ ਪਾਰਕਿੰਗ 'ਚ ਇਕ ਕਾਰ ਖੜ੍ਹੀ ਹੋਈ ਸੀ। ਇਸ ਕਾਰ 'ਚ ਅਚਾਨਕ ਬੰਬ ਧਮਾਕਾ ਹੋ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਇਹ ਹਮਲਾ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ, ਜਦੋਂ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ, ਮੁਸਲਿਮ ਰੋਜ਼ਾ ਰੱਖਦੇ ਹਨ। ਇਸ ਦੌਰਾਨ ਪਹਿਲਾਂ ਵੀ ਇਰਾਕ ਵਿਚ ਅਕਸਰ ਕਈ ਹਿੰਸਕ ਗਤੀਵਿਧੀਆਂ ਹੁੰਦੀਆਂ ਰਹੀਆਂ ਹਨ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਹੈ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੰਬ ਧਮਾਕੇ ਤੋਂ ਬਾਅਦ ਸੜਕਾਂ 'ਤੇ ਕਿਵੇਂ ਅਫੜਾ-ਦਫੜੀ ਮਚ ਗਈ। ਕਈ ਜ਼ਖਮੀ ਵੀ ਸੜਕਾਂ 'ਤੇ ਨਜ਼ਰ ਆ ਰਹੇ ਹਨ।


Related News