ਆਸਟ੍ਰੇਲੀਆ 'ਚ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਈ ਭੰਗ, ਖੇਤੀ ਦੇਖ ਕੇ ਪੁਲਸ ਹੋਈ ਹੈਰਾਨ

12/07/2017 12:19:52 PM

ਬ੍ਰਿਸਬੇਨ (ਏਜੰਸੀ)— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ 'ਚ ਪੁਲਸ ਨੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ 'ਚ ਭੰਗ ਦੇ ਬੂਟੇ ਬਰਾਮਦ ਕੀਤੇ। ਪੁਲਸ ਨੂੰ ਇਹ ਬੂਟੇ ਕੁਈਨਜ਼ਲੈਂਡ ਦੇ ਕਾਉਮੀਨੀਆ, ਮਾਊਂਟ ਹਾਲੇਂਨ ਅਤੇ ਚਰਚੈਲੇ 'ਚ ਤਿੰਨ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ। ਇਨ੍ਹਾਂ ਭੰਗ ਦੇ ਬੂਟਿਆਂ ਦੇ ਢੇਰ ਨੂੰ ਇਕੱਠਾ ਕਰ ਕੇ ਅੱਗ ਲਾ ਦਿੱਤੀ। ਇਨ੍ਹਾਂ ਬੂਟਿਆਂ ਦੀ ਗਿਣਤੀ ਤਕਰੀਬਨ 11,795 ਸੀ। ਭੰਗ ਦੀ ਖੇਤੀ ਦੇਖ ਕੇ ਪੁਲਸ ਹੈਰਾਨ ਰਹਿ ਗਈ।
ਪੁਲਸ ਮੁਤਾਬਕ ਇਹ ਭੰਗ ਦੇ ਬੂਟੇ 1.5 ਮੀਟਰ ਲੰਬੇ ਸਨ ਅਤੇ ਇਨ੍ਹਾਂ ਨੂੰ ਘਰ 'ਚ ਖੁੱਲ੍ਹੀ ਥਾਂ 'ਤੇ ਉਗਾਇਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਭੰਗ ਦੀ ਕੀਮਤ ਲੱਗਭਗ 60 ਮਿਲੀਅਨ ਡਾਲਰ ਦੇ ਕਰੀਬ ਬਣੀ ਸੀ। ਛਾਪੇਮਾਰੀ ਤੋਂ ਬਾਅਦ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਬ੍ਰਿਸਬੇਨ ਅਤੇ ਦੱਖਣੀ-ਪੂਰਬੀ ਕੁਈਨਜ਼ਲੈਂਡ ਵਿਚ ਡਰੱਗ ਮਾਰਕੀਟ 'ਤੇ ਵੱਡਾ ਪ੍ਰਭਾਵ ਪਿਆ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਖਤਰਨਾਕ ਡਰੱਗ ਦੀ ਪੈਦਾਵਾਰ ਦੇ ਦੋਸ਼ ਲਾਏ ਗਏ। ਬਰਾਮਦ ਕੀਤੀ ਗਈ ਭੰਗ ਲੱਗਭਗ 87 ਕਿਲੋਗ੍ਰਾਮ ਸੀ। ਪੁਲਸ ਨੇ ਭੰਗ ਦੇ ਬੂਟਿਆਂ ਨੂੰ ਅੱਗ ਲਾ ਦਿੱਤੀ।  ਪੁਲਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।


Related News