ਕੈਂਸਰ ਰੋਗੀਆਂ ਦੇ ਜੀਵਨ ਦੀ ਗੁਣਵੱਤਾ ਦੇ ਪੱਧਰ ਦਾ ਪਤਾ ਲਗਾਉਣ ਵਿਚ ਮਦਦਗਾਰ ਹੁੰਦੇ ਹਨ ਇਮੋਜੀ

12/11/2017 5:04:45 PM

ਵਾਸ਼ਿੰਗਟਨ (ਭਾਸ਼ਾ)- ਕੈਂਸਰ ਰੋਗੀਆਂ ਦੇ ਸਰੀਰਕ, ਭਾਵਨਾਤਮਕ ਅਤੇ ਜੀਵਨ ਦੇ ਸਾਰੇ ਗੁਣਵਤਾ ਪੱਧਰ ਦਾ ਮੁਲਾਂਕਣ ਕਰਨ ਵਿਚ ਰਸਮੀ ਭਾਵਨਾਤਮਕ ਤਰਾਜ਼ੂ ਜਾਂ ਤੁਲਨਾ ਦੀ ਬਜਾਏ ਇਮੋਜੀ ਦਾ ਇਸਤੇਮਾਲ ਕਰਨ ਨਾਲ ਜ਼ਿਆਦਾ ਮਦਦ ਮਿਲ ਸਕਦੀ ਹੈ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਅਮਰੀਕਾ ਦੇ ਮਾਇਓ ਕਲੀਨਿਕ ਵਿਚ ਹੇਮੇਟੋਲਾਜਿਸਟ ਕੈਰੀ ਥਾਂਪਸਨ ਨੇ ਕਿਹਾ ਕਿ ਕੈਂਸਰ ਰੋਗੀਆਂ ਦੀ ਡਾਕਟਰੀ ਦੇਖਭਾਲ ਬੜੀ ਮੁਸ਼ਕਲ ਹੁੰਦੀ ਹੈ, ਜਿਸ ਵਿਚ ਸਰਜਰੀ, ਕੀਮੋਥੈਰੇਪੀ ਅਤੇ ਕੁਝ ਅਜਿਹੀਆਂ ਚੀਜਾਂ ਹੁੰਦੀਆਂ ਹਨ ਜਿਨ੍ਹਾਂ ਦੇ ਸਰੀਰਕ, ਭਾਵਨਾਤਮਕ, ਆਰਥਿਕ ਅਤੇ ਅਧਿਆਤਮਕ ਨਤੀਜੇ ਹੋ ਸਕਦੇ ਹਨ ਅਤੇ ਜੀਵਨ ਦੀ ਗੁਣਵੱਤਾ ’ਤੇ ਨਾ ਪੱਖੀ ਅਸਰ ਪਾ ਸਕਦੇ ਹਨ। ਪ੍ਰਮੁੱਖ ਖੋਜਕਰਤਾਵਾਂ ਥਾਂਪਸਨ ਨੇ ਕਿਹਾ ਕਿ ਜੀਵਨ ਦੀ ਗੁਣਵੱਤਾ ਦੇ ਇਹ ਕਾਰਕ ਸਭ ਤੋਂ ਵਧੀਆ ਇਲਾਜ ਦੇ ਤਰੀਕਿਆਂ ਨੂੰ ਸਮਝਣ ਅਤੇ ਜੀਵਨ ਦੀ ਸੰਭਾਵਨਾ ਦਾ ਵਿਸ਼ਲੇਸ਼ਣ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਿਸੇ ਰੋਗੀ ਦੇ ਜੀਵਨ ਦੀ ਗੁਣਵੱਤਾ ਅਤੇ ਉਸ ਦੇ ਪ੍ਰਦਰਸ਼ਨ ਦੀ ਸਥਿਤੀ ਚੁਣੌਤੀਪੂਰਨ ਹੋ ਸਕਦੀ ਹੈ ਕਿਉਂਕਿ ਇਸ ਵਿਚ ਲੰਬੀ ਪ੍ਰਸ਼ਨਾਵਲੀਆਂ ਨੂੰ ਪੂਰਾ ਕਰਨ ਵਰਗਾ ਮੁਸ਼ਕਲ ਕੰਮ ਸ਼ਾਮਲ ਹੁੰਦਾ ਹੈ ਅਤੇ ਰੋਗੀਆਂ ਲਈ ਇਹ ਬੋਝ ਹੋ ਸਕਦਾ ਹੈ ਅਤੇ ਇਸ ਦੇ ਉੱਤਰ ਗਲਤ ਹੋ ਸਕਦੇ ਹਨ। ਇਸ ਅਧਿਐਨ ਵਿਚ ਲਿਫੋਮਾ ਅਤੇ ਮਲਟੀਪਲ ਮਾਇਲੋਮਾ ਦੇ 115 ਰੋਗੀਆਂ ਨੂੰ ਐਪਲ ਵਾਚ ਦਿੱਤੀ ਗਈ ਅਤੇ ਰਜਿਸਟ੍ਰੇਸ਼ਨ ਸਮੇਂ ਇਕ ਅਧਿਐਨ ਵਾਲਾ ਐਪ ਡਾਊਨਲੋਡ ਕਰਕੇ ਦਿੱਤਾ ਗਿਆ।


Related News