ਕੈਨਬਰਾ ''ਚ ਮਨਾਇਆ ਗਿਆ ''ਦੀਵਾਲੀ ਮੇਲਾ'', ਨੌਜਵਾਨਾਂ ਨੇ ਬਣਾਇਆ ਪੰਜਾਬ ਵਰਗਾ ਮਾਹੌਲ

10/18/2017 4:17:04 PM

ਕੈਨਬਰਾ (ਬਿਊਰੋ)— ਆਸਟ੍ਰੇਲੀਆ 'ਚ ਦੀਵਾਲੀ ਦਾ ਜਸ਼ਨ ਜ਼ੋਰਾਂ 'ਤੇ ਹੈ। ਇੱਥੇ ਰਹਿੰਦੇ ਵੱਖ-ਵੱਖ ਭਾਈਚਾਰਿਆਂ ਵਲੋਂ ਇਕੱਠੇ ਹੋ ਕੇ ਦੀਵਾਲੀ ਦਾ ਜਸ਼ਨ ਮਨਾਇਆ ਗਿਆ। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ 'ਦੀਵਾਲੀ ਮੇਲਾ' ਮਨਾਇਆ ਗਿਆ, ਜਿਸ 'ਚ ਨੌਜਵਾਨਾਂ ਨੇ ਭੰਗੜਾ ਪਾਏ ਕੇ ਪੰਜਾਬ ਵਰਗਾ ਮਾਹੌਲ ਬਣਾ ਦਿੱਤਾ। ਪੰਜਾਬੀ ਗੀਤਾਂ 'ਤੇ ਉੱਚੇ-ਲੰਬੇ ਗੱਭਰੂਆਂ ਨੇ ਇਕ ਵੱਖਰਾ ਹੀ ਸਮਾਂ ਬੰਨ੍ਹ ਦਿੱਤਾ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰਾ ਰਹਿੰਦਾ ਹੈ। ਆਸਟ੍ਰੇਲੀਆ 'ਚ ਰਹਿੰਦੇ ਸਾਰੇ ਲੋਕ ਖੁਸ਼ੀ-ਖੁਸ਼ੀ ਇਸ ਤਿਉਹਾਰ ਨੂੰ ਮਨਾਉਂਦੇ ਹਨ। 
ਕੱਲ ਭਾਵ ਮੰਗਲਵਾਰ ਨੂੰ ਸਿਡਨੀ ਦੇ ਓਪੇਰਾ ਹਾਊਸ ਨੂੰ ਲਾਈਟਾਂ ਨਾਲ ਸਜਾਇਆ ਗਿਆ ਅਤੇ ਇੱਥੇ ਇਕੱਠੇ ਹੋਏ ਲੋਕਾਂ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਸਾਂਝੀ ਕਰਦੇ ਹੋਏ ਆਸਟ੍ਰੇਲੀਆ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ।


Related News