ਕੈਨੇਡੀਅਨ ਨੈਸ਼ਨਲਿਸਟ ਪਾਰਟੀ ਦੀ ਇੰਮੀਗ੍ਰੈਸ਼ਨ ਵਿਰੋਧੀ ਰੈਲੀ ''ਚ 3300 ਤੋਂ ਜ਼ਿਆਦਾ ਲੋਕ ਕਰਨਗੇ ਰੋਸ ਪ੍ਰਦਰਸ਼ਨ

08/17/2017 3:32:49 AM

ਟੋਰਾਂਟੋ— ਅਗਲੇ ਮਹੀਨੇ ਟੋਰਾਂਟੋ 'ਚ ਆਯੋਜਿਤ ਇਕ ਕੈਨੇਡੀਅਨ ਨੈਸ਼ਨਲਿਸਟ ਪਾਰਟੀ ਦੀ ਇੰਮੀਗ੍ਰੈਸ਼ਨ ਵਿਰੋਧੀ ਰੈਲੀ ਦੇ ਵਿਰੋਧ 'ਚ 3300 ਤੋਂ ਜ਼ਿਆਦਾ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਨ ਦਾ ਵਾਅਦਾ ਕੀਤਾ ਹੈ। ਜਿਨ੍ਹਾਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਵਿਵਾਦਪੂਰਣ ਘਟਨਾ 'ਚ ਸ਼ਾਮਲ ਹੋਣਗੇ। ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਹੈ। ਸੋਸ਼ਲ ਮੀਡੀਆ 'ਤੇ ਦੋਹਾਂ ਧਿਰਾਂ ਵਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਚਾਰਕੌਟਸਵਿਲੇ ਸ਼ਹਿਰ 'ਚ ਹੋਈ ਰੈਲੀ ਤੋਂ ਕੁਝ ਦਿਨ ਬਾਅਦ ਕੈਨੇਡਾ 'ਚ ਰੈਲੀ ਕਰਨ ਦਾ ਪ੍ਰੋਗਰਾਮ ਸਾਹਮਣੇ ਆਇਆ। ਸ਼ੈਨਨ ਮੈਕਡੀਜ਼ ਨਾਂ ਦੀ ਮਹਿਲਾ ਵੱਲੋਂ ਆਪਣੇ ਦੋਸਤਾਂ ਰਾਹੀ ਸੋਸ਼ਲ ਮੀਡੀਆ 'ਤੇ ਰੈਲੀ ਦਾ ਸੁਨੇਹਾ ਫੈਲਾਇਆ ਗਿਆ।
ਦੂਜੇ ਪਾਸੇ ਨੈਸ਼ਨਲਿਸਟ ਪਾਰਟੀ ਦੀ ਰੈਲੀ ਦਾ ਵਿਰੋਧ ਕਰਨ ਵਾਲਿਆਂ ਨੇ 14 ਸਤੰਬਰ ਨੂੰ ਯੌਂਗ-ਡੁੰਡਾਸ ਚੌਂਕ 'ਚ ਰੈਲੀ ਕਰਨ ਦਾ ਐਲਾਨ ਕੀਤਾ ਹੈ। ਨੈਸ਼ਨਲਿਸਟ ਪਾਰਟੀ ਵੱਲੋਂ ਯੂਨੀਵਰਸਿਟੀ ਆਫ ਟੋਰੰਟੋ 'ਚ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਯੂਨੀਵਰਸਿਟੀ ਦੇ ਮੁਖੀ ਨੇ ਕਿਹਾ ਕਿ ਕਿਸੇ ਵੀ ਜਥੇਬੰਦੀ ਨੇ ਰੈਲੀ ਕਰਨ ਦੀ ਇਜਾਜ਼ਤ ਹਾਲੇ ਤਕ ਨਹੀਂ ਮੰਗੀ ਹੈ। ਕੈਨੇਡੀਅਨ ਪਾਰਟੀ ਦੇ ਆਗੂ ਟ੍ਰੈਵਿਸ ਪੈਟਰਨ ਨੇ ਕਿਹਾ ਕਿ ਇਸ ਰੈਲੀ ਦਾ ਨਸਲਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਇਹ ਸਿਰਫ ਕੈਨੇਡਾ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਕੀਤੀ ਜਾ ਰਹੀ ਹੈ।


Related News