ਅੱਤਵਾਦੀਆਂ ਦੇ ਚੁੰਗਲ ਤੋਂ ਬਚ ਕੇ ਆਏ ਕੈਨੇਡੀਅਨ ਨੂੰ ਨਹੀਂ ਹੋਇਆ ਯਕੀਨ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ

10/18/2017 7:09:06 PM

ਟੋਰਾਂਟੋ/ਅਮਰੀਕਾ— ਹਾਲ ਹੀ 'ਚ ਅੱਤਵਾਦੀਆਂ ਦੀ ਕੈਦ ਤੋਂ ਰਿਹਾਅ ਹੋਏ ਕੈਨੇਡਾ ਦੇ ਜੋਸ਼ੂ ਬਾਇਲ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਬਾਇਲ ਨੂੰ ਇਹ ਗੱਲ ਅੱਤਵਾਦੀਆਂ ਨੇ ਦੱਸੀ ਸੀ ਅਤੇ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਟਰੰਪ ਰਾਸ਼ਟਰਪਤੀ ਬਣ ਗਏ ਹਨ। ਬਾਇਲ, ਉਨ੍ਹਾਂ ਦੀ ਪਤਨੀ ਕੈਟਲਾਨ ਕੋਲਮੈਨ ਅਤੇ 3 ਬੱਚਿਆਂ ਨੂੰ ਬੀਤੇ ਦਿਨੀਂ ਪਾਕਿਸਤਾਨ ਸੁਰੱਖਿਆ ਫੋਰਸ ਨੇ ਰਿਹਾਅ ਕਰਵਾਇਆ। ਦੋਹਾਂ ਨੂੰ ਸਾਲ 2012 'ਚ ਅਫਗਾਨਿਸਤਾਨ ਯਾਤਰਾ ਦੌਰਾਨ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਦੇ ਬੱਚਿਆਂ ਦਾ ਜਨਮ ਵੀ ਕੈਦ ਦੌਰਾਨ ਹੋਇਆ। 
ਬਾਇਲ ਨੇ ਦੱਸਿਆ ਕਿ ਕੈਦੀ ਰਹਿੰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਬਾਥਟਬ ਵਰਗੇ ਛੋਟੇ ਜਿਹੇ ਸੈਲ ਵਿਚ ਰੱਖਿਆ ਗਿਆ। ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ ਗਿਆ। ਉਨ੍ਹਾਂ ਨੂੰ ਪੜ੍ਹਨ ਲਈ ਨਾ ਅਖਬਾਰ ਮਿਲਦੀ ਸੀ ਅਤੇ ਨਾ ਹੀ ਕੋਈ ਕਿਤਾਬ। 
ਜ਼ਿਕਰਯੋਗ ਹੈ ਕਿ ਅਫਗਾਨ ਸਰਹੱਦ ਨੇੜੇ ਇਕ ਮੁਹਿੰਮ ਦੌਰਾਨ ਅਮਰੀਕਾ ਨੇ ਪਾਕਿਸਤਾਨੀ ਫੌਜ ਨੂੰ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਫੌਜ ਵਲੋਂ ਚਲਾਈ ਗਈ ਬਚਾਅ ਮੁਹਿੰਮ ਵਿਚ ਬਾਇਲ ਪਰਿਵਾਰ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਾਇਲ ਪਰਿਵਾਰ ਦੀ ਰਿਹਾਈ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਪਾਕਿਸਤਾਨ ਦਾ ਧੰਨਵਾਦ ਜ਼ਾਹਰ ਕੀਤਾ ਸੀ ਅਤੇ ਪਾਕਿਸਤਾਨ ਨਾਲ ਚੰਗੇ ਰਿਸ਼ਤੇ ਹੋਣ ਦੀ ਉਮੀਦ ਜ਼ਾਹਰ ਕੀਤੀ ਸੀ।


Related News