ਇਸ ਬਿਊਟੀ ਬਲਾਗਰ ਨੇ ਆਪਣੇ ਆਈ-ਬ੍ਰੋ ਨੂੰ ਕ੍ਰਿਸਮਸ ਟ੍ਰੀ ਦੀ ਤਰ੍ਹਾਂ ਸਜਾਇਆ (ਵੀਡੀਓ)

12/12/2017 1:42:11 PM

ਓਨਟਾਰੀਓ(ਬਿਊਰੋ)—25 ਦਸੰਬਰ ਨੂੰ ਮਨਾਇਆ ਜਾਣ ਵਾਲਾ ਕ੍ਰਿਸਮਸ ਦਾ ਤਿਉਹਾਰ ਦੇਸ਼ਾਂ-ਵਿਦੇਸ਼ਾਂ 'ਚ ਮਨਾਇਆ ਜਾਂਦਾ ਹੈ। ਹਰ ਕੋਈ ਵੱਖ-ਵੱਖ ਅੰਦਾਜ਼ 'ਚ ਇਸ ਤਿਉਹਾਰ ਨੂੰ ਮਨਾਉਂਦਾ ਹੈ। ਇਨ੍ਹੀਂ ਦਿਨੀਂ ਕ੍ਰਿਸਮਸ 'ਤੇ ਇਕ ਅਨੋਖਾ ਮੇਕਅੱਪ ਟਰੈਂਡ ਕਰ ਰਿਹਾ ਹੈ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੁੜੀਆਂ ਆਪਣੇ ਆਈ-ਬ੍ਰੋ ਨੂੰ ਕ੍ਰਿਸਮਸ ਟ੍ਰੀ ਦੀ ਤਰ੍ਹਾਂ ਸਜ਼ਾ ਰਹੀਆਂ ਹਨ। ਜੋ ਕਾਫੀ ਟਰੈਂਡ ਵੀ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਬਲਾਗਰ ਟੇਲਰ ਆਰ ਨਾਂ ਦੀ ਕੁੜੀ ਨੇ ਪਹਿਲਾਂ ਇਹ ਵੀਡੀਓ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਇਸ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਕਈਂ ਹੋਰ ਬਲਾਗਰਸ ਨੇ ਵੀ ਆਪਣੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਟੇਲਰ ਆਰ ਦੇ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਮੇਕਅੱਪ ਨਾਲ ਸਿਰਫ ਆਈ-ਬ੍ਰੋ ਨੂੰ ਹੀ ਦਰਖਤ ਦੀ ਤਰ੍ਹਾਂ ਸ਼ਕਲ ਨਹੀਂ ਦਿੱਤੀ, ਸਗੋਂ ਉਨ੍ਹਾਂ ਨੂੰ ਬਕਾਇਦਾ ਸਟਾਰ, ਬੀਡਸ ਨਾਲ ਕ੍ਰਿਸਮਸ ਟ੍ਰੀ ਦੀ ਤਰ੍ਹਾਂ ਡੈਕੋਰੇਟ ਵੀ ਕੀਤਾ। ਇਸ ਵੀਡੀਓ ਨੂੰ 3 ਦਿਨਾਂ ਵਿਚ 40,000 ਲਾਈਕਸ ਮਿਲ ਚੁੱਕੇ ਹਨ।

 


Related News