ਕੈਨੇਡਾ ''ਚ ਇਹ ਭਾਰਤੀ ਹੋਇਆ ਲਾਪਤਾ, ਪਰੇਸ਼ਾਨ ਪਰਿਵਾਰ ਨੇ ਕੀਤੀ ਅਪੀਲ

08/16/2017 3:20:01 PM

ਸ਼ਰੀ— ਕੈਨੇਡਾ ਦੇ ਸ਼ਹਿਰ ਸਰੀ 'ਚ 54 ਸਾਲਾ ਗਿਆਨ ਪਾਬਲਾ ਨਾਂ ਦਾ ਇਕ ਭਾਰਤੀ ਵਿਅਕਤੀ ਲਾਪਤਾ ਹੋ ਗਿਆ ਹੈ। ਸਰੀ ਦੀ ਗਲੀ ਨੰਬਰ 128 ਅਤੇ 80ਵੇਂ ਅਵੈਨੀਊ 'ਚ 14 ਅਗਸਤ ਦੀ ਦੁਪਹਿਰ ਇਕ ਵਜੇ ਆਖਰੀ ਵਾਰ ਦੇਖਿਆ ਸੀ। ਇਸ ਮਗਰੋਂ ਉਨ੍ਹਾਂ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਪਾਬਲਾ ਦਾ ਕੱਦ 160 ਸੈਂਟੀ ਮੀਟਰ ਉੱਚਾ ਅਤੇ 70 ਕਿਲੋ ਹੈ। ਉਨ੍ਹਾਂ ਦੇ ਵਾਲਾਂ ਦਾ ਰੰਗ ਕਾਲਾ ਹੈ। ਉਨ੍ਹਾਂ ਨੇ ਮਹਿਰੂਨ ਕਮੀਜ਼ ਅਤੇ ਕਾਲੀ ਪੈਂਟ ਪਾਈ ਹੋਈ ਸੀ। ਪਰਿਵਾਰ ਉਨ੍ਹਾਂ ਕਾਰਨ ਚਿੰਤਾ 'ਚ ਹੈ। ਪੁਲਸ ਅਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ। ਪਰਿਵਾਰ ਤੇ ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲੇ ਤਾਂ ਉਹ ਉਨ੍ਹਾਂ ਨੂੰ ਜਾਣਕਾਰੀ ਜ਼ਰੂਰ ਦੇਣ।


Related News