ਕੈਨੇਡਾ ਕਬੱਡੀ ਕੱਪ 2017 : ਪਹਿਲੇ ਮੈਚ 'ਚ ਕੈਨੇਡਾ ਵੈਸਟ ਨੇ ਪੱਟੀਆ ਧੂੜਾਂ

08/21/2017 12:16:07 AM

ਟੋਰੰਟੋ— ਪੰਜਾਬ ਦੀ ਦੂਜੀ ਧਰਤੀ ਅਖਵਾਊਣ ਵਾਲੇ ਕੈਨੇਡਾ ਦੇ ਸ਼ਹਿਰ ਟੋਰੰਟੋ ਵਿਖੇ ਕੈਨੇਡਾ ਕਬੱਡੀ ਕੱਪ 2017 ਦੀ ਐਤਵਾਰ ਨੂੰ ਪਈਆਂ ਸ਼ਾਨਦਾਰ ਕਬੱਡੀਆਂ ਨਾਲ ਅਗਾਜ਼ ਹੋ ਗਿਆ। 27ਵੇਂ ਕਬੱਡੀ ਕੱਪ ਦਾ ਪਹਿਲਾ ਮੁਕਾਬਲਾ ਕੈਨੇਡਾ ਵੈਸਟ ਤੇ ਅਮਰੀਕਾ ਵਿਚਾਲੇ ਖੇਡਿਆ ਗਿਆ। ਜਿਸ 'ਚ ਗੱਭਰੂਆਂ ਨੇ ਆਪਣੇ ਸਡੌਲ ਸਰੀਰਾਂ ਦੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਦਾ ਮੰਨ ਮੋਹ ਲਿਆ। ਸਟੇਡੀਅਮ ਪੂਰੀ ਤਰ੍ਹਾਂ ਦਰਸ਼ਕਾਂ ਦੀ ਗੜ੍ਹਗੜਾਹਟ ਨਾਲ ਗੂਜ ਰਿਹਾ ਸੀ ਤੇ ਉਹ ਆਪਣੀ-ਆਪਣੇ ਟੀਮ ਦੇ ਖਿਡਾਰੀਆਂ ਦੀ ਪੂਰੇ ਜੋਸ਼ ਨਾਲ ਹੌਸਲਅਫ਼ਾਈ ਕਰ ਰਹੇ ਸਨ। ਉਪਰੋਕਤ ਮੁਕਾਬਲੇ ਵਿਚ ਹਾਲਾਂਕਿ ਅਮਰੀਕਾ ਟੀਮ ਦੇ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਆਪਣੀਆਂ ਕਬੱਡੀਆ ਤੇ ਦਾਅ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਇਹ ਮੈਚ ਕੈਨੇਡਾ ਵੈਸਟ ਨੇ 41-36 ਨਾਲ ਆਪਣੇ ਨਾਂ ਕੀਤਾ।


Related News