ਕੈਨੇਡਾ ਕਬੱਡੀ ਕੱਪ 2017 : ਯੂ ਕੇ ਫੈਡਰੇਸ਼ਨ ਨੇ ਇੰਗਲੈਂਡ ਫੈਡਰੇਸ਼ਨ ਨੂੰ ਵੱਡੇ ਫਾਸਲੇ ਨਾਲ ਹਰਾਇਆ

08/21/2017 1:21:20 AM

ਟੋਰੰਟੋ— 27ਵੇਂ ਕਬੱਡੀ ਕੱਪ ਦਾ ਦੂਸਰਾ ਮੁਕਾਬਲਾ ਯੂ ਕੇ ਫੈਡਰੇਸ਼ਨ ਤੇ ਇੰਗਲੈਂਡ ਫੈਡਰੇਸ਼ਨ ਵਿਚਾਲੇ ਖੇਡਿਆ ਗਿਆ। ਪੰਜਾਬ ਦੀ ਦੂਜੀ ਧਰਤੀ ਅਖਵਾਊਣ ਵਾਲੇ ਕੈਨੇਡਾ ਦੇ ਸ਼ਹਿਰ ਟੋਰੰਟੋ ਵਿਖੇ ਕੈਨੇਡਾ ਕਬੱਡੀ ਕੱਪ 2017 ਦੀ ਐਤਵਾਰ ਨੂੰ ਪਈਆਂ ਸ਼ਾਨਦਾਰ ਕਬੱਡੀਆਂ ਨਾਲ ਅਗਾਜ਼ ਹੋ ਗਿਆ।  ਜਿਸ 'ਚ ਗੱਭਰੂਆਂ ਨੇ ਆਪਣੇ ਸਡੌਲ ਸਰੀਰਾਂ ਦੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਦਾ ਮੰਨ ਮੋਹ ਲਿਆ। ਸਟੇਡੀਅਮ ਪੂਰੀ ਤਰ੍ਹਾਂ ਦਰਸ਼ਕਾਂ ਦੀ ਗੜ੍ਹਗੜਾਹਟ ਨਾਲ ਗੂਜ ਰਿਹਾ ਸੀ ਤੇ ਉਹ ਆਪਣੀ-ਆਪਣੇ ਟੀਮ ਦੇ ਖਿਡਾਰੀਆਂ ਦੀ ਪੂਰੇ ਜੋਸ਼ ਨਾਲ ਹੌਸਲਅਫ਼ਾਈ ਕਰ ਰਹੇ ਸਨ। ਉਪਰੋਕਤ ਮੁਕਾਬਲੇ 'ਚ ਹਾਲਾਂਕਿ ਇੰਗਲੈਂਡ ਫੈਡਰੇਸ਼ਨ ਟੀਮ ਦੇ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਆਪਣੀਆਂ ਕਬੱਡੀਆ ਤੇ ਦਾਅ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਇਹ ਮੈਚ ਯੂ ਕੇ ਫੈਡਰੇਸ਼ਨ ਨੇ ਇੰਗਲੈਂਡ ਫੈਡਰੇਸ਼ਨ ਨੂੰ 37.5-29 ਨਾਲ ਆਪਣੇ ਨਾਂ ਕੀਤਾ।


Related News