ਕੈਨੇਡਾ ਨੇ ਪਹਿਲੇ ਦਸਤਾਰਧਾਰੀ ਐੱਮ.ਐੱਲ.ਏ. ਨੂੰ ਦਿੱਤਾ ਸਨਮਾਨ, ਤੁਹਾਨੂੰ ਵੀ ਹੋਵੇਗਾ ਮਾਣ

06/23/2017 3:05:22 PM

ਕੈਲਗਰੀ— ਕੈਨੇਡਾ ਦੇ ਪਹਿਲੇ ਦਸਤਾਰਧਾਰੀ ਕੈਬਨਿਟ ਮੰਤਰੀ ਰਹਿ ਚੁੱਕੇ ਮਨਮੀਤ ਸਿੰਘ ਭੁੱਲਰ ਦੀ ਯਾਦ 'ਚ ਕੈਲਗਰੀ ਦੇ ਸ਼ਹਿਰ 'ਚ ਇਕ ਪਾਰਕ ਦਾ ਨਾਮ ਰੱਖਿਆ ਗਿਆ ਹੈ। ਕੈਲਗਰੀ ਦੇ ਤਰਾਡੇਲ ਸ਼ਹਿਰ 'ਚ ਇਸ ਪਾਰਕ ਨੂੰ 2018 'ਚ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮਨਮੀਤ ਸਿੰਘ ਭੁੱਲਰ ਕੈਨੇਡਾ 'ਚ ਕੈਲਗਰੀ ਦੇ ਪਹਿਲੇ ਦਸਤਾਰਧਾਰੀ ਐੱਮ. ਪੀ. ਰਹੇ ਸਨ। ਉਨ੍ਹਾਂ ਦਾ ਦਿਹਾਂਤ ਇਕ ਦੁਰਘਟਨਾ ਕਾਰਨ 23 ਨਵੰਬਰ 2015 ਨੂੰ ਹੋ ਗਿਆ ਸੀ।

PunjabKesari
ਜ਼ਿਕਰਯੋਗ ਹੈ ਕਿ 2015 'ਚ ਇਕ ਸੜਕ ਦੁਰਘਟਨਾ ਦੌਰਾਨ ਮਨਮੀਤ ਸਿੰਘ ਦੀ ਗੱਡੀ ਨਾਲ ਇਕ ਭਿਆਨਕ ਹਾਦਸਾ ਹੋ ਗਿਆ ਸੀ। ਇਸ ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹ ਗਏ ਸਨ। ਜਦੋਂ ਕਿ ਮਨਮੀਤ ਨੇ ਆਪਣੀ ਪਰਵਾਹ ਕੀਤੇ ਬਿਨਾਂ ਮੋਟਰਸਾਈਕਲ ਸਵਾਰ ਦੀ ਮਦਦ ਕਰਦਿਆਂ ਆਪਣੀ ਜਾਨ ਗਵਾ ਲਈ। ਉਨ੍ਹਾਂ ਦੀ ਇਸ ਸਦਭਾਵਨਾ ਤੇ ਭਾਈਚਾਰੇ ਲਈ ਪਿਆਰ ਕਾਰਨ ਉਨ੍ਹਾਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੇ ਨਾਂ 'ਤੇ ਪਾਰਕ ਖੋਲ੍ਹੀ ਜਾ ਰਹੀ ਹੈ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਤਰਾਡੇਲ ਕਮਿਊਨਿਟੀ ਨੇ ਦੱਸਿਆ ਕਿ ਪਾਰਕ ਦਾ ਨਾਂ 'ਮਨਮੀਤ ਸਿੰਘ ਭੁੱਲਰ ਪਾਰਕ' ਰੱਖਿਆ ਗਿਆ ਹੈ। ਸਾਲ 2011 'ਚ ਮਨਮੀਤ ਸਿੰਘ ਸਭ ਤੋਂ ਛੋਟੀ ਉਮਰ ਦੇ ਮੰਤਰੀ ਬਣੇ ਸਨ। ਇਹ ਹੀ ਨਹੀਂ ਉਹ ਪਹਿਲੇ ਦਸਤਾਰਧਾਰੀ ਕੈਬਨਿਟ ਮੰਤਰੀ ਰਹਿ ਚੁਣੇ ਗਏ ਸਨ। ਇਹ ਪਾਰਕ 5 ਹੈਕਟੇਅਰ 'ਚ ਹੋਵੇਗੀ ਤੇ ਇਸ 'ਚ ਰੰਗ ਬਿਰੰਗੇ ਫੁੱਲਾਂ ਦੇ ਪੌਦੇ, ਦਰਖਤ ਤੇ ਬੈਠਣ ਲਈ ਬੈਂਚ ਰੱਖੇ ਜਾਣਗੇ ਜਿਸ 'ਤੇ ਘੱਟੋ-ਘੱਟ 20 ਲੋਕ ਬੈਠ ਸਕਣਗੇ।


Related News