ਕੈਨੇਡੀਅਨ ਵਿੱਤ ਮੰਤਰੀ ਵਿਵਾਦਾਂ 'ਚ ਘਿਰੇ, ਐਥਿਕਸ ਕਮਿਸ਼ਨਰ ਨੇ ਪੱਖ 'ਚ ਦਿੱਤਾ ਬਿਆਨ

10/18/2017 3:30:15 PM

ਟੋਰਾਂਟੋ,(ਏਜੰਸੀ) — ਕੈਨੇਡੀਅਨ ਵਿੱਤ ਮੰਤਰੀ ਬਿੱਲ ਮੌਰਨੀਊ ਤੋਂ ਜਾਇਦਾਦ ਸੰਬੰਧੀ ਕਈ ਪ੍ਰਸ਼ਨ ਪੁੱਛੇ ਜਾ ਰਹੇ ਹਨ। ਉਨ੍ਹਾਂ ਦੇ ਦਫਤਰ ਵਲੋਂ ਜਾਰੀ ਕੀਤੇ ਗਏ ਪੱਤਰ 'ਚ ਇਸ ਸੰਬੰਧੀ ਦੱਸਿਆ ਗਿਆ ਹੈ। ਫੈਡਰਲ ਐਥਿਕਸ ਵਾਚਡੌਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਬੇਬੁਨਿਆਦ ਹੈ ਕਿਉਂਕਿ ਜਿਸ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ, ਉਹ ਮੰਤਰੀ ਦੀ ਨਹੀਂ ਸਗੋਂ ਕਾਰਪੋਰੇਸ਼ਨ ਦੇ ਨਾਂ ਹੈ। ਐਥਿਕਸ ਕਮਿਸ਼ਨਰ ਮੈਰੀ ਡਾਅਸਨ ਦਾ ਕਹਿਣਾ ਹੈ ਕਿ ਜਿਹੜੀ ਸੰਪਤੀ ਮੌਰਨਿਊ ਦੀ ਕਹੀ ਜਾ ਰਹੀ ਸੀ ਉਹ ਅਸਲ ਵਿੱਚ ਕਾਰਪੋਰੇਸ਼ਨ ਦੀ ਹੈ। ਕਾਰਪੋਰੇਸ਼ਨ ਕਾਨੂੰਨੀ ਤੌਰ 'ਤੇ ਵੱਖਰੀ ਸ਼ਖਸੀਅਤ ਹੈ ਅਤੇ ਇੱਥੇ ਹੀ ਸਾਰਾ ਮਾਮਲਾ ਉਲਝਿਆ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਕੰਜ਼ਰਵੇਟਿਵਾਂ ਨੇ ਇਹ ਦੋਸ਼ ਲਗਾਇਆ ਸੀ ਕਿ ਵਿੱਤ ਮੰਤਰੀ ਵੱਲੋਂ ਇਹ ਸਾਰੀਆਂ ਕੋਸ਼ਿਸ਼ਾਂ ਆਪਣੇ ਟੈਕਸ ਸੁਧਾਰ ਯੋਜਨਾ ਤੋਂ ਫਾਇਦਾ ਚੁੱਕਣ ਲਈ ਕੀਤੇ ਜਾ ਰਹੇ ਹਨ। ਐਨ.ਡੀ.ਪੀ. ਦਾ ਕਹਿਣਾ ਹੈ ਕਿ ਮੌਰਨਿਊ ਵੱਲੋਂ ਬਿੱਲ ਸੀ-27 ਨੂੰ ਪੇਸ਼ ਕਰਨ ਦਾ ਅਸਲੀ ਮੰਤਵ ਤਾਂ ਉਨ੍ਹਾਂ ਦੇ ਆਪਣੇ ਨਿੱਜੀ ਹਿੱਤ ਸਨ। ਲੋਕ ਇਸ ਬਿੱਲ ਨੂੰ ਪੈਨਸ਼ਨ ਬੈਨੇਫਿਟਸ ਸਟੈਂਡਰਡਜ਼ ਐਕਟ ਵਿਚ ਸੋਧ ਦੀ ਕੋਸ਼ਿਸ਼ ਵਜੋਂ ਦੇਖ ਰਹੇ ਸਨ।


Related News