ਇਸ ਸਾਲ ਦੇ ਆਖਿਰ ਤੱਕ ਟਰੰਪ ਦੇ ਸਕਦੇ ਹਨ ਅਸਤੀਫਾ

08/18/2017 9:46:08 PM

ਵਾਸ਼ਿੰਗਟਨ — ਡੋਨਾਲਡ ਟਰੰਪ ਜਲਦ ਹੀ ਅਮਰੀਕੀ ਰਾਸ਼ਟਰਪਤੀ ਅਹੁੱਦੇ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇ ਸਕਦੇ ਹਨ, ਇਹ ਦਾਅਵਾ ਟਰੰਪ ਦੇ ਲਈ ਘੋਸਟ ਰਾਈਟਰ ਦੇ ਤੌਰ 'ਤੇ ਕਿਤਾਬ ਲਿੱਖਣ 'ਚ ਮਦਦ ਕਰ ਚੁੱਕੇ ਲੇਖਰ ਟੋਨੀ ਸ਼ਵਾਰਟਜ਼ ਨੇ ਕੀਤਾ ਹੈ।
ਬੁੱਧਵਾਰ ਨੂੰ ਇਕ ਤੋਂ ਬਾਅਦ ਇਕ ਟਵੀਟ ਕਰਕੇ ਟੋਨੀ ਨੇ ਲਿਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਂ ਤੋਂ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਅਹੁੱਦੇ ਤੋਂ ਅਸਤੀਫਾ ਦੇ ਸਕਦੇ ਹਨ। ਉਨ੍ਹਾਂ (ਲੇਖਕ) ਨੂੰ ਲੱਗਦਾ ਹੈ ਕਿ ਟਰੰਪ ਦੇ ਚਾਰੋਂ ਪਾਸਿਓ ਘੇਰਾ ਕਸ ਹੋ ਰਿਹਾ ਹੈ ਅਤੇ ਖੁਦ ਹੀ ਅਹੁੱਦੇ ਤੋਂ ਅਸਤੀਫਾ ਦੇ ਸਕਦੇ ਹਨ। ਮੀਡੀਆ ਰਿਪੋਰਟਜ਼ ਮੁਤਾਬਕ ਟੋਨੀ ਨੇ 1987 'ਚ ਡੋਨਾਲਡ ਟਰੰਪ ਨਾਲ ਮਿਲ ਕੇ 'ਦਿ ਆਰਟ ਆਫ ਦਿ ਡੀਲ' ਕਿਤਾਬ ਲਿੱਖੀ ਸੀ। ਟੋਨੀ ਨੇ ਟਵੀਟ ਕੀਤਾ ਕਿ ਸਮਾਂ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਡੋਨਾਲਡ ਟਰੰਪ ਅਸਤੀਫਾ ਦੇ ਦੇਣਗੇ ਅਤੇ ਆਪਣੀ ਜਿੱਤ ਦੀ ਘੋਸ਼ਣਾ ਕਰ ਦੇਣਗੇ, ਜਿਸ ਤੋਂ ਬਾਅਦ ਮਿਊਲਰ ਅਤੇ ਕਾਂਗਰਸ ਕੋਲ ਕੋਈ ਵਿਕਲਪ ਨਹੀਂ ਬਚੇਗਾ।
ਉਨ੍ਹਾਂ ਨੇ ਇਕ ਹੋਰ ਟਵੀਟ 'ਚ ਲਿੱਖਿਆ ਕਿ ਜ਼ਮੀਨੀ ਤੌਰ 'ਤੇ ਟਰੰਪ ਦਾ ਰਾਸ਼ਟਰਪਤੀ ਦੇ ਰੂਪ 'ਚ ਕਾਰਜਕਾਲ ਖਤਮ ਹੋ ਚੁੱਕਿਆ ਹੈ। ਜੇਕਰ ਇਸ ਸਾਲ ਦੇ ਆਖਿਰ ਤੱਕ ਉਹ ਅਹੁੱਦੇ 'ਤੇ ਬਣੇ ਰਹੇ ਤਾਂ ਮੈਨੂੰ ਹੈਰਾਨੀ ਹੋਵੇਗੀ। ਉਮੀਦ ਹੈ ਕਿ ਉਹ ਪਤਝੜ ਤੱਕ ਅਸਤੀਫਾ ਦੇ ਦੇਣ।
ਟਵੀਟ 'ਚ ਟੋਨੀ ਨੇ ਟਰੰਪ ਨੂੰ ਦੂਜਿਆਂ ਦੇ ਪ੍ਰਤੀ ਮਨ 'ਚ ਨਫਰਤ ਰੱਖਣ ਵਾਲਾ ਅਸੰਤੁਸ਼ਟ ਵਿਅਕਤੀ ਵੀ ਕਿਹਾ। ਟੋਨੀ ਨੇ ਦੋਸ਼ ਲਾਇਆ ਕਿ 7 ਸਾਲ ਦੀ ਉਮਰ ਤੋਂ ਹੀ ਟਰੰਪ ਨੂੰ ਨਖਰੇਬਾਜ਼ੀ ਕਰਨ ਦੀ ਸ਼ਿਕਾਇਤ ਰਹੀ ਹੈ।


Related News