ਪਰਸ਼ੀਅਰ ਸਨੋਫੀਲਡ ਤੋਂ ਸਕੀਯਰ ਜਾਣ ਵਾਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ

07/23/2017 2:20:58 PM

ਸਿਡਨੀ— ਨਿਊ ਸਾਊਥ ਵੇਲਜ ਤੋਂ ਆ ਰਹੀ ਬੱਸ ਵਿਚ ਯਾਤਰਾ ਦੌਰਾਨ ਯਾਤਰੀ ਉਸ ਸਮੇਂ ਮੁਸ਼ਕਲ ਨਾਲ ਬਚੇ ਜਦੋਂ ਬੱਸ ਵਿਚ ਅੱਗ ਲੱਗ ਗਈ। ਬੱਸ ਕੋਸਕੀਉਸਜ਼ਕੋ ਰੋਡ ਤੋਂ ਜਿੰਦਾਬਾਈਨ 49 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਉਦੋਂ ਬੱਸ ਦੇ ਡ੍ਰਾਈਵਰ ਨੇ  ਸ਼ਾਮ 4:30 ਵਜੇ ਬੱਸ ਦੇ ਇੰਜਣ ਵਿਚੋਂ ਧੂੰਆਂ ਨਿਕਲਦਾ ਦੇਖਿਆ। 56 ਸਾਲਾ ਇਕ ਬਜ਼ੁਰਗ ਨੇ ਅੱਗ ਲੱਗਣ ਤੋਂ ਪਹਿਲਾਂ ਯਾਤਰੀਆਂ ਨੂੰ ਬੱਸ ਵਿਚੋਂ ਕੱਢਣ ਵਿਚ ਮਦਦ ਕੀਤੀ। ਬੱਸ ਵਿਚੋਂ ਧੂੰਆਂ ਹੀ ਧੂੰਆਂ ਨਿਕਲ ਰਿਹਾ ਸੀ।
ਨਿਊ ਸਾਊਥ ਵੇਲਜ ਦੇ ਬਚਾਅ ਕਰਮੀਆਂ ਨੇ ਅੱਗ ਬੁਝਾ ਦਿੱਤੀ ਪਰ ਬੱਸ ਸੜ ਚੁੱਕੀ ਸੀ। ਸਥਾਨਕ ਖੇਤਰ ਦੀ ਪੁਲਸ ਨੇ ਯਾਤਰੀਆਂ ਨੂੰ ਨੇੜੇ ਦੇ ਸਕੀ ਲੌਜ ਪਹੁੰਚਾਇਆ। ਇਸ ਦੌਰਾਨ ਕਈ ਘੰਟਿਆ ਤੱਕ ਕੋਸਕੀਉਸਜ਼ਕੋ ਰੋਡ 'ਤੇ ਆਵਾਜਾਈ ਬੰਦ ਰਹੀ। ਪੁਲਸ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


Related News