ਬ੍ਰਿਟਿਸ਼ ਖੋਜਕਰਤਾਵਾਂ ਦਾ ਦਾਅਵਾ ਦੋਸਤਾਂ ਦਾ ਮੂਡ ਵੀ ਵਿਅਕਤੀ ਨੂੰ ਕਰਦਾ ਹੈ ਪ੍ਰਭਾਵਿਤ

09/22/2017 2:05:21 PM

ਬ੍ਰਿਟੇਨ— ਬ੍ਰਿਟਿਸ਼ ਖੋਜਕਾਰਾਂ ਨੇ ਮੂਡ ਜਾਂ ਮਨੋਦਸ਼ਾ ਦੇ ਪ੍ਰਭਾਵਿਤ ਹੋਣ ਦੀ ਨਵੀਂ ਵਜ੍ਹਾ ਦਾ ਪਤਾ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਿਪਰੈਸ਼ਨ ਤੋਂ ਵੀ ਜ਼ਿਆਦਾ ਦੋਸਤਾਂ ਜਾਂ ਕਰੀਬੀ ਦਾ ਮੂਡ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ। ਯੂਨੀਵਰਸਿਟੀ ਆਫ ਵਾਰਵਿਕ ਦੇ ਵਿਸ਼ੇਸ਼ਗਿਆਵਾਂ ਨੇ ਦੱਸਿਆ ਕਿ ਕਈ ਵਾਰ ਦੋਸਤਾਂ ਦੇ ਦਾਇਰੇ ਨਾਲ ਮੂਡ ਵਿਚ ਉਤਾਰ-ਚੜਾਅ ਆਉਂਦਾ ਹੈ, ਜਿਸ ਨੂੰ ਆਮਤੌਰ ਉੱਤੇ ਤਣਾਅ ਮੰਨ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ ਜ਼ਿਆਦਾਤਰ ਦੋਸਤਾਂ ਦਾ ਮੂਡ ਖ਼ਰਾਬ ਹੋਣ ਕਾਰਨ ਉਸ ਮੰਡਲੀ ਦਾ ਹਿੱਸਾ ਰਹੇ ਵਿਅਕਤੀ ਦੀ ਮਨੋਦਸ਼ਾ ਵੀ ਠੀਕ ਨਹੀਂ ਰਹਿੰਦੀ ਹੈ। ਉਸ ਦਾ ਮਨ ਵੀ ਉਤੱਰਿਆ-ਉਤੱਰਿਆ ਰਹਿੰਦਾ ਹੈ। ਇਸ 'ਚ ਛੇਤੀ ਸੁਧਾਰ ਵੀ ਨਹੀਂ ਹੋ ਪਾਉਂਦਾ ਹੈ। ਹੁਣ ਇਸ ਦੀ ਮਦਦ ਨਾਲ ਨੌਜਵਾਨਾਂ ਨੂੰ ਉਚਿਤ ਸਮੇਂ ਤੇ ਮਦਦ ਉਪਲੱਬਧ ਕਰਾਈ ਜਾ ਸਕੇਗੀ। ਮਾਹਿਰਾਂ ਨੇ ਤਣਾਅ ਦੇ ਕੁਝ ਖਾਸ ਲੱਛਣਾਂ ਦਾ ਵੀ ਜਿਕਰ ਕੀਤਾ ਹੈ। ਇਸ ਵਿਚ ਖੁਦ ਦਾ ਅਹਿਸਾਸ ਮਹਿਸੂਸ ਕਰਨਾ ਜਾਂ ਰੁਚੀ ਦਾ ਕਮੀ ਪ੍ਰਮੁੱਖ ਹੈ।


Related News