ਜਹਾਜ਼ ''ਚ ਸਫਰ ਦੌਰਾਨ ਪਰਿਵਾਰ ਨਾਲ ਵਾਪਰੀ ਬੁਰੀ ਘਟਨਾ, ਔਰਤ ਨੇ ਸੋਸ਼ਲ ਮੀਡੀਆ ''ਤੇ ਕੱਢੀ ਭੜਾਸ

10/16/2017 6:13:57 PM

ਵੈਨਕੁਵਰ/ਲੰਡਨ— ਜਹਾਜ਼ 'ਚ ਸਫਰ ਕਰਦੇ ਸਮੇਂ ਲੋਕ ਸੋਚਦੇ ਹਨ ਕਿ ਇਹ ਸਭ ਤੋਂ ਆਰਾਮਦਾਇਕ ਸਫਰ ਰਹੇਗਾ। ਇਸ ਲਈ ਜ਼ਿਆਦਾਤਰ ਲੋਕ ਡਬਲ ਪੈਸੇ ਖਰਚ ਕਰਦੇ ਹਨ ਪਰ ਇਸ ਦੇ ਬਾਵਜੂਦ ਜਦੋਂ ਸਫਰ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤਾਂ ਗੁੱਸਾ ਆਉਣਾ ਦਾ ਲਾਜ਼ਮੀ ਹੈ। ਕੁਝ ਅਜਿਹਾ ਹੀ ਹੋਇਆ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 'ਚ, ਜਿਸ 'ਚ ਸਵਾਰ ਹੀਦਰ ਨਾਂ ਦੀ 38 ਸਾਲਾ ਔਰਤ ਆਪਣੇ ਪਰਿਵਾਰ ਨਾਲ ਵੈਨਕੁਵਰ ਤੋਂ ਲੰਡਨ ਜਾ ਰਹੀ ਸੀ। 
ਹੀਦਰ ਨੇ ਕਿਹਾ ਕਿ ਜਹਾਜ਼ 'ਚ ਉਸ ਨਾਲ ਜੋ ਵਾਪਰਿਆ, ਉਸ ਲਈ ਉਸ ਨੇ ਸੋਸ਼ਲ ਮੀਡੀਆ 'ਤੇ ਜੰਮ ਕੇ ਭੜਾਸ ਵੀ ਕੱਢੀ ਹੈ। ਹੀਦਰ ਨੇ ਦੱਸਿਆ ਕਿ ਜਹਾਜ਼ 'ਚ ਜਿਸ ਸੀਟ 'ਤੇ ਉਹ ਬੈਠੇ ਸਨ, ਉਸ 'ਤੇ ਬੈੱਡ ਬਗ (ਖਟਮਲ) ਆ ਗਿਆ।

PunjabKesari

ਇਸ ਤੋਂ ਬਾਅਦ ਉਸ ਨੇ ਕੈਬਿਨ ਕਰੂ ਦੇ ਮੈਂਬਰਾਂ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਦੂਜੀ ਸੀਟ ਦੇ ਦਿੱਤੀ ਜਾਵੇ ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਜਦੋਂ ਜਹਾਜ਼ ਵਿਚ ਉਨ੍ਹਾਂ ਦਾ ਖਾਣਾ ਆਇਆ ਤਾਂ ਟਰੇਅ ਵਿਚ ਇਕ ਹੋਰ ਕੀੜਾ ਦਿਖਾਈ ਦਿੱਤਾ। ਪਹਿਲਾਂ ਤਾਂ ਹੀਦਰ ਨੂੰ ਲੱਗਾ ਕਿ ਇਹ ਕੋਈ ਬੀਜ ਪਰ ਜਦੋਂ ਉਹ ਤੁਰਨ ਲੱਗਾ ਤਾਂ ਉਸ ਨੇ ਰੌਲਾ ਪਾ ਦਿੱਤਾ ਕਿ ਇਕ ਹੋਰ ਕੀੜਾ। ਇਸ ਕੀੜੇ ਨੂੰ ਦੇਖ ਕੇ ਉਹ ਡਰ ਗਈ ਅਤੇ ਉਸ ਨੇ ਕਰੂ ਮੈਂਬਰਾਂ ਨੂੰ ਮੁੜ ਸ਼ਿਕਾਇਤ ਕੀਤੀ ਪਰ ਫਿਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। 

PunjabKesari
ਹੀਦਰ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਜਹਾਜ਼ 'ਚ ਸਫਰ ਤੈਅ ਕੀਤਾ। ਉਸ ਨੇ ਦੱਸਿਆ ਕਿ ਮੇਰੀ ਬੇਟੀ ਕਾਫੀ ਘਬਰਾ ਗਈ ਸੀ। ਕੀੜੇ ਨੇ ਉਸ ਨੂੰ ਕੁਝ ਥਾਵਾਂ 'ਤੇ ਵੱਢਿਆ। ਜਹਾਜ਼ 'ਚ ਜੋ ਕੁਝ ਵੀ ਹੋਇਆ ਉਹ ਬਹੁਤ ਬੁਰਾ ਅਤੇ ਡਰਾ ਦੇਣ ਵਾਲਾ ਸੀ। ਉਸ ਦੀ ਬੇਟੀ ਦੇ ਸਰੀਰ ਦੇ ਲਾਲ ਰੰਗ ਦੇ ਨਿਸ਼ਾਨ ਪੈ ਗਏ ਅਤੇ ਖੂਨ ਵੀ ਨਿਕਲਿਆ। ਜਹਾਜ਼ 'ਚ ਇਸ ਬੁਰੇ ਅਨੁਭਵ ਨੂੰ ਹੀਦਰ ਨੇ ਸੋਸ਼ਲ ਮੀਡੀਆ 'ਤੇ ਬ੍ਰਿਟਿਸ਼ ਏਅਰਵੇਜ਼ ਵਿਰੁੱਧ ਜੰਮ ਕੇ ਭੜਾਸ ਕੱਢੀ। ਉਸ ਨੇ ਕਿਹਾ ਕਿ ਏਅਰਵੇਜ਼ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਮੱਸਿਆ ਦੌਰਾਨ ਉਨ੍ਹਾਂ ਦੀ ਕੇਅਰ ਨਹੀਂ ਕੀਤੀ ਗਈ। ਹੀਦਰ ਨੇ ਏਅਰਵੇਜ਼ ਦੀ ਇਸ ਵੱਡੀ ਲਾਪ੍ਰਵਾਹੀ ਬਾਰੇ ਟਵਿੱਟਰ 'ਤੇ ਲੋਕਾਂ ਨੂੰ ਜਾਣੂੰ ਕਰਵਾਇਆ। ਜਿਸ ਤੋਂ ਬਾਅਦ ਏਅਰਵੇਜ਼ ਨੇ ਹੀਦਰ ਅਤੇ ਉਸ ਦੇ ਪਰਿਵਾਰ ਤੋਂ ਮੁਆਫ਼ੀ ਮੰਗੀ।


Related News