ਬ੍ਰਿਟੇਨ ''ਚ ਰਚਿਆ ਗਿਆ ਇਕ ਹੋਰ ਇਤਿਹਾਸਕ ਪੰਨਾ, ਪਹਿਲੀ ਵਾਰ ਔਰਤ ਨੂੰ ਮਿਲੇਗਾ ਇਹ ਅਹੁਦਾ

07/23/2017 12:09:07 PM

ਲੰਡਨ— ਬ੍ਰਿਟੇਨ 'ਚ ਪਹਿਲੀ ਵਾਰ ਸਰਵਉੱਚ ਅਦਾਲਤ ਦੇ ਮੁੱਖ ਅਹੁਦੇ 'ਤੇ ਇਕ ਔਰਤ ਨੂੰ ਨਿਯੁਕਤ ਕੀਤਾ ਗਿਆ ਹੈ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਸਰਵਉੱਚ ਅਦਾਲਤ ਦੇ ਮੁਖੀ ਦੇ ਰੂਪ 'ਚ ਪਹਿਲੀ ਵਾਰ ਇਕ ਮਹਿਲਾ ਨੂੰ ਜੱਜ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਲਾਅ ਲਾਰਡ ਬੋਰੋਨੇਸ ਹਾਲੇ ਬ੍ਰਿਟੇਨ ਦੇ ਸਰਵਉੱਚ ਅਦਾਲਤ ਦੀ ਪ੍ਰਧਾਨ ਹੋਵੇਗੀ। ਉਹ ਮੌਜੂਦਾ ਲਾਰਡ ਨਿਊਬਰਗਰ ਦੀ ਥਾਂ ਲਵੇਗੀ। ਲਾਰਡ ਨਿਊਬਰਗਰ ਸਤੰਬਰ 'ਚ ਰਿਟਾਇਰ ਹੋ ਜਾਣਗੇ। 

PunjabKesari
72 ਸਾਲਾ ਲੇਡੀ ਹਾਲੇ ਨੂੰ 2004 'ਚ ਪਹਿਲਾਂ ਉੱਚ ਅਪੀਲ ਅਦਾਲਤ ਅਤੇ ਸਰਵਉੱਚ ਅਦਾਲਤ ਦੀ ਜੱਜ ਨਿਯੁਕਤ ਕੀਤਾ ਗਿਆ ਸੀ। ਪਰਿਵਾਰਕ ਕਾਨੂੰਨ ਦੀ ਮਾਹਿਰ ਲੇਡੀ ਹਾਲੇ ਨੇ ਆਪਣੀ ਨਵੀਂ ਭੂਮਿਕਾ ਨੂੰ ਬਹੁਤ ਸਨਮਾਨਯੋਗ ਅਤੇ ਚੁਣੌਤੀਪੂਰਣ ਕਰਾਰ ਦਿੱਤਾ ਹੈ। ਉਹ 2 ਅਕਤੂਬਰ ਨੂੰ ਸਹੁੰ ਚੁੱਕੇਗੀ। ਉਸ ਨੇ ਆਪਣਾ ਕਾਨੂੰਨੀ ਕਰੀਅਰ ਮੈਨਚੈਸਟਰ ਯੂਨੀਵਰਸਿਟੀ 'ਚ ਕਾਨੂੰਨ ਦੀ ਪੜ੍ਹਾਈ ਕਰਨ ਦੇ ਨਾਲ ਸ਼ੁਰੂ ਕੀਤਾ ਸੀ, ਜੋ ਸਾਲ 1986 'ਚ 'ਪ੍ਰੋਫੈਸਰ ਆਫ ਲਾਅ' ਬਣੀ ਸੀ।  


Related News