ਬ੍ਰਿਟੇਨ ਦੇ ਸੰਸਦੀ ਮੈਂਬਰ ਸਾਈਬਰ ਹਮਲੇ ਦੀ ਲਪੇਟ ''ਚ : ਮੀਡੀਆ

06/25/2017 1:14:31 AM

ਲੰਡਨ — ਬ੍ਰਿਟੇਨ ਦੀ ਸੰਸਦੀ 'ਤੇ ਸਾਈਬਰ ਹਮਲਾ ਹੋਇਆ ਹੈ ਅਤੇ ਸੰਸਦੀ ਮੈਂਬਰ ਵੈਸਟਮਿਨੀਸਟਰ ਦੇ ਬਾਹਰ ਆਪਣੀ ਈ-ਮੇਲ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਟੈਲੀਗ੍ਰਾਫ ਅਖਬਾਰ ਪੱਤਰ ਮੁਤਾਬਕ ਸੰਸਦੀ ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਅਲਰਟ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਈ-ਮੇਲ ਹੈਕ ਕੀਤੀ ਜਾ ਸਕਦੀ ਹੈ ਅਤੇ ਸ਼ਨੀਵਾਰ ਨੂੰ ਉਹ ਵੈਸਟਮਿਨੀਸਟਰ ਖੇਤਰ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਈ-ਮੇਲ ਦਾ ਇਸਤੇਮਾਲ ਨਹੀਂ ਕਰਾ ਪਾ ਰਹੇ ਹਨ। ਉਨ੍ਹਾਂ ਦੀ ਈ-ਮੇਲ ਹੈਕ ਕਰ ਲਈ ਗਈ ਹੈ। ਲਿਬਰਲ ਡੈਮੋਕ੍ਰੇਟ ਪਾਰਟੀ ਦੇ ਸੰਸਦੀ ਮੈਂਬਰ ਕ੍ਰਿਸ ਰੇਨਾਰਡ ਨੇ ਟਵੀਟ ਕੀਤਾ, ''ਵੈਸਟਮਿਨੀਸਟਰ 'ਤੇ ਸਾਈਬਰ ਹਮਲਾ, ਸੰਸਦ ਦੇ ਖੇਤਰ ਤੋਂ ਬਾਹਰ ਈ-ਮੇਲ ਦਾ ਇਸਤੇਮਾਲ ਸੰਭਵ ਨਹੀਂ। ਇਸ ਵਿਚਾਲੇ ਬੀ. ਬੀ. ਸੀ. ਨੇ ਹਾਊਸ ਆਫ ਕਾਮਨਸ ਦੀ ਇਕ ਬੁਲਾਰੀ ਦੇ ਹਵਾਲੇ ਤੋਂ ਦੱਸਿਆ ਕਿ ਸਾਈਬਰ ਹਮਲੇ ਨਾਲ ਸਬੰਧਿਤ ਹਮਲੇ ਲਈ ਚੁੱਕੇ ਗਏ ਕਦਮਾਂ ਦੇ ਕਾਰਨ ਸੰਸਦੀ ਮੈਂਬਰ ਈ-ਮੇਲ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਉਸ ਨੇ ਕਿਹਾ, ''ਪਾਰਲਿਯੇਂਟਰੀ ਯੂਜ਼ਰ ਅਕਾਊਟਸ ਤੱਕ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਣ ਦਾ ਮਾਮਲਾ ਸਾਹਮਣੇ ਆਉਣ 'ਤੇ ਸੁਰੱਖਿਅਤ ਕਦਮ ਚੁੱਕੇ ਜਾਣ ਨਾਲ ਈ-ਮੇਲ ਹੈਕ ਦੀ ਸਥਿਤੀ ਹੈ। ਉਸ ਨੇ ਕਿਹਾ, ''ਅਸੀਂ ਸਾਈਬਰ ਹਮਲੇ ਦੀ ਲਗਾਤਾਰ ਜਾਂਚ ਕਰ ਰਹੇ ਹਾਂ ਅਤੇ ਕੰਪਿਊਟਰ ਨੈੱਟਵਰਕ ਦੀ ਸੁਰੱਖਿਆ ਲਈ ਨੈਸ਼ਨਲ ਸਾਈਬਰ ਸਕਿਊਰਿਟੀ ਸੈਂਟਰ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।


Related News