ਬੱਚਿਆਂ ਨੂੰ ਆਪਣਾ ਦੁੱਧ ਪਿਆਉਣ ਨਾਲ ਮਾਂ ਦੇ ਹਾਰਟ ਅਟੈਕ ਦਾ ਖਤਰਾ ਘਟ ਸਕਦੈ

06/23/2017 1:50:46 AM

ਲੰਡਨ— ਇਕ ਨਵੇਂ ਅਧਿਐੱਨ 'ਚ ਇਕ ਖੋਜ ਅਨੁਸਾਰ ਮਾਂ ਵਲੋਂ ਆਪਣੀ ਛਾਤੀ ਦਾ ਦੁੱਧ ਬੱਚਿਆਂ ਨੂੰ ਪਿਆਉਣ ਨਾਲ ਮਾਂ ਦੇ ਅਗਲੇ ਜੀਵਨ ਦੌਰਾਨ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਘਟ ਸਕਦਾ ਹੈ। ਇਸ ਬਾਰੇ ਜਰਨਲ ਆਫ ਦਿ ਅਮੇਰੀਕਨ ਹਾਰਟ ਐਸੋਸੀਏਸ਼ਨ 'ਚ ਪ੍ਰਕਾਸ਼ਿਤ ਅਧਿਐੱਨ 'ਚ ਖੁਲਾਸਾ ਕੀਤਾ ਗਿਆ ਹੈ ਕਿ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਚੁੰਘਾਉਂਦੀਆਂ ਹਨ, ਉਨ੍ਹਾਂ ਨੂੰ ਆਪਣੇ ਬਾਅਦ ਦੇ ਜੀਵਨ 'ਚ ਦਿਲ ਦੀ ਬੀਮਾਰੀ ਅਤੇ ਸਟ੍ਰੋਕ ਦਾ ਖਤਰਾ ਤਕਰੀਬਨ 10 ਫੀਸਦੀ ਘਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਕ ਮਾਂ ਦੇ ਗਰਭ ਧਾਰਨ ਕਰਨ ਵੇਲੇ ਉਸ ਦੀ ਰਸਾਇਣਿਕ ਕਿਰਿਆ 'ਚ ਤੇਜ਼ੀ ਨਾਲ ਤਬਦੀਲੀ ਆਉਂਦੀ ਹੈ ਕਿਉਂਕਿ ਉਸ ਵੇਲੇ ਉਸ ਦੇ ਸਰੀਰ 'ਚ ਚਰਬੀ ਜਮ੍ਹਾ ਹੋ ਜਾਂਦੀ ਹੈ, ਜੋ ਬੱਚੇ ਦੇ ਵਾਧੇ ਜਾਂ ਵਿਕਾਸ 'ਚ ਲੋੜੀਂਦੀ ਊਰਜਾ ਪ੍ਰਦਾਨ ਕਰਨ 'ਚ ਸਹਾਈ ਹੁੰਦੀ ਹੈ। ਮਾਂ ਵਲੋਂ ਬੱਚੇ ਨੂੰ ਦੁੱਧ ਚੁੰਘਾਉਣ ਨਾਲ ਜਮ੍ਹਾ ਹੋਈ ਚਰਬੀ ਤੇਜ਼ੀ ਨਾਲ ਘਟਦੀ ਜਾਂਦੀ ਹੈ ਤੇ ਤਕਰੀਬਨ ਪੂਰੀ ਦੀ ਪੂਰੀ ਚਰਬੀ ਸਮਾਪਤ ਹੋ ਜਾਂਦੀ ਹੈ।


Related News