ਇਸ ਦੇਸ਼ ''ਚ ਪਰੰਪਰਾ ਦੇ ਨਾਂ ''ਤੇ ਜਾਨਵਰਾਂ ਨਾਲ ਹੁੰਦੀ ਹੈ ਬੇਰਹਿਮੀ (ਤਸਵੀਰਾਂ)

10/18/2017 3:07:17 PM

ਵੀਅਤਨਾਮ (ਬਿਊਰੋ)— ਜਾਨਵਰਾਂ ਦੀ ਸੁਰੱਖਿਆ ਲਈ ਹਰ ਦੇਸ਼ ਨੇ ਕੁਝ ਕਾਨੂੰਨ ਬਣਾਏ ਹਨ ਪਰ ਫਿਰ ਵੀ ਕੁਝ ਦੇਸ਼ਾਂ ਵਿਚ ਇਸ ਕਾਨੂੰਨ ਦੀ ਉਲੰਘਣਾ ਕਰ ਕੇ ਜਾਨਵਰਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਵੀਅਤਨਾਮ ਇਕ ਅਜਿਹਾ ਹੀ ਦੇਸ਼ ਹੈ, ਜੋ ਜਾਨਵਰਾਂ ਨਾਲ ਕੀਤੀ ਜਾਂਦੀ ਬੇਰਹਿਮੀ ਲਈ ਬਦਨਾਮ ਹੈ। ਇੱਥੇ ਸਿਰਫ ਖਾਣ-ਪੀਣ ਦੇ ਨਾਂ 'ਤੇ ਹੀ ਬੇਰਹਿਮੀ ਨਾਲ ਜਾਨਵਰਾਂ ਦਾ ਕਤਲ ਨਹੀਂ ਕੀਤਾ ਜਾਂਦਾ ਬਲਕਿ ਪਰੰਪਰਾ ਦੇ ਨਾਂ 'ਤੇ ਵੀ ਜਾਨਵਰਾਂ ਨਾਲ ਬੇਰਿਹਮੀ ਹੁੰਦੀ ਹੈ। 
ਵੀਅਤਨਾਮ ਦੇ ਕਈ ਇਲਾਕਿਆਂ ਵਿਚ ਕੁੱਤਿਆਂ ਅਤੇ ਸੂਰਾਂ ਵਿਚਕਾਰ ਖੂਨੀ ਜੰਗ ਕਰਵਾਉਣ ਦੀ ਪਰੰਪਰਾ ਹੈ। ਭੁੱਖੇ ਕੁੱਤਿਆਂ ਅਤੇ ਜੰਗਲੀ ਸੂਰਾਂ ਨੂੰ ਰਿੰਗ ਵਿਚ ਖੁੱਲੇ ਛੱਡ ਦਿੱਤਾ ਜਾਂਦਾ ਹੈ। ਇਹ ਲੜਾਈ ਉਦੋਂ ਤੱਕ ਚੱਲਦੀ ਰਹਿੰਦੀ ਹੈ, ਜਦੋਂ ਤੱਕ ਦੋਹਾਂ ਵਿਚੋਂ ਕਿਸੇ ਇਕ ਦੀ ਮੌਤ ਨਹੀਂ ਹੋ ਜਾਂਦੀ।
 

ਜੂਆਰੀਆਂ ਲਈ ਕਮਾਈ ਦਾ ਸਾਧਨ
ਐਨੀਮਲ ਰਾਈਟਸ ਐਕਟੀਵਿਟੀਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀਅਤਨਾਮ ਵਿਚ ਇਹ ਪਰੰਪਰਾ ਬੀਤੇ ਕਈ ਸਾਲਾਂ ਤੋਂ ਨਿਭਾਈ ਜਾ ਰਹੀ ਹੈ। ਅਸਲ ਵਿਚ ਵੀਅਤਨਾਮ ਵਿਚ ਕਈ ਥਾਵਾਂ 'ਤੇ ਇਹ ਜੂਆ ਖੇਡਣ ਵਾਲਿਆਂ ਲਈ ਕਮਾਈ ਦਾ ਮੁੱਖ ਸਾਧਨ ਬਣ ਚੁੱਕਾ ਹੈ। ਰਿੰਗ ਵਿਚ ਮੌਜੂਦ ਲੋਕ ਜੰਮ ਕੇ ਸੱਟੇਬਾਜੀ ਕਰਦੇ ਹਨ।
ਖੂਨੀ ਜੰਗ ਲਈ ਸੂਰਾਂ ਅਤੇ ਕੁੱਤਿਆਂ ਨੂੰ ਕਈ ਦਿਨਾਂ ਤੱਕ ਭੁੱਖੇ ਰੱਖਿਆ ਜਾਂਦਾ ਹੈ। ਕੁੱਤੇ ਜਿੱਥੇ ਖੂੰਖਾਰ ਹੁੰਦੇ ਹਨ ਉੱਥੇ ਸੂਰ ਵੱਡੇ ਆਕਾਰ ਦੇ ਹੁੰਦੇ ਹਨ। ਇਸ ਲਈ ਕਦੇ ਕੁੱਤੇ ਅਤੇ ਕਦੇ ਸੂਰ ਜਿੱਤ ਜਾਂਦੇ ਹਨ। ਇਸ ਜੰਗ ਦੌਰਾਨ ਕਈ ਵਾਰ ਉਹ ਇੰਨੇ ਜ਼ਖਮੀ ਹੋ ਜਾਂਦੇ ਹਨ ਕਿ ਜਿੱਤ ਜਾਣ ਦੇ ਬਾਵਜੂਦ ਵੀ ਦਮ ਤੋੜ ਦਿੰਦੇ ਹਨ। ਮਰਨ ਮਗਰੋਂ ਇੰਨਾ ਦਾ ਮਾਂਸ ਵੇਚ ਕੇ ਜੁਆਰੀ ਹੋਰ ਪੈਸਾ ਕਮਾਉਂਦੇ ਹਨ। ਇਸ ਦੇ ਇਲਾਵਾ ਜਿੱਤਣ ਵਾਲੇ ਕੁੱਤੇ ਜਾਂ ਸੂਰ 'ਤੇ ਵੀ ਬੋਲੀ ਲਗਾਈ ਜਾਂਦੀ ਹੈ ਕਿਉਂਕਿ ਜਿੱਤੇ ਹੋਏ ਜਾਨਵਰ ਦਾ ਮਾਂਸ ਖਰੀਦ ਕੇ ਖਾਣਾ ਲੋਕ ਆਪਣੀ ਸ਼ਾਨ ਸਮਝਦੇ ਹਨ।


Related News