ਅਧਿਐਨ 'ਚ ਡਿਮੈਂਸ਼ੀਆ ਦੇ ਮੁੱਖ ਕਾਰਨ ਦਾ ਲੱਗਿਆ ਪਤਾ

12/12/2017 6:00:41 PM

ਲੰਡਨ (ਭਾਸ਼ਾ)— ਦਿਮਾਗ ਵਿਚ ਯੂਰੀਆ ਬਨਣ ਦੀ ਪ੍ਰਕਿਰਿਆ ਦੇ ਜ਼ਹਿਰੀਲੇ ਪੱਧਰ ਤੱਕ ਪਹੁੰਚ ਜਾਣ ਨਾਲ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਿਸ ਦੇ ਨਤੀਜੇ ਵਜੋਂ ਡਿਮੈਂਸ਼ੀਆ ਹੋ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ । ਇਸ ਅਧਿਐਨ ਵਿਚ ਸੈੱਲਾਂ ਦੇ ਖਤਮ ਹੋ ਜਾਣ ਜਾਂ ਹਾਦਸਾਗ੍ਰਸਤ ਹੋ ਜਾਣ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਪਿੱਛੇ ਦੇ ਮੁੱਖ ਕਾਰਨਾਂ ਦੀ ਪੁਸ਼ਟੀ ਹੋ ਗਈ ਹੈ। ਬ੍ਰਿਟੇਨ ਦੀ ਦਿ ਯੂਨੀਵਰਸਿਟੀ ਆਫ ਮੈਨਚੈਸਟਰ ਦੇ ਪ੍ਰੋਫੈਸਰ ਗਾਰਥ ਕਪੂਰ ਮੁਤਾਬਕ ਅਧਿਐਨ ਦਾ ਇਹ ਨਤੀਜਾ ਡਿਮੈਂਸ਼ੀਆ ਦਾ ਪਤਾ ਲਗਾਉਣ ਅਤੇ ਉਸ ਦੇ ਇਲਾਜ ਵਿਚ ਮਹੱਤਵਪੂਰਣ ਸਾਬਤ ਹੋ ਸਕਦੇ ਹੈ।


Related News