ਨੇਪਾਲ ''ਚ ਬੰਬ ਧਮਾਕਾ, ਸੱਤ ਦੀ ਹਾਲਤ ਗੰਭੀਰ

06/26/2017 8:27:31 AM

ਕਾਠਮਾਂਡੂ— ਗੁਆਂਢੀ ਦੇਸ਼ ਨੇਪਾਲ 'ਚ ਹੋਣ ਜਾ ਰਹੀਆਂ ਸਥਾਨਕ ਚੋਣਾਂ ਨੂੰ ਲੈ ਕੇ ਗਤੀਰੋਧ ਜਾਰੀ ਹੈ। ਨੇਪਾਲ ਦੇ ਤਰਾਈ ਇਲਾਕੇ 'ਚ ਚੋਣਾਂ ਨਾ ਹੋਣ ਇਸ ਨੂੰ ਲੈ ਕੇ ਕਈ ਰਾਜਨੀਤਕ ਦਲ ਵਿਰੋਧ ਕਰ ਰਹੇ ਹਨ। ਐਤਵਾਰ ਦੀ ਦੇਰ ਰਾਤ ਪ੍ਰਚਾਰ ਦੇ ਅੰਤਿਮ ਦਿਨ ਨਵਲਪਰਾਸੀ ਜ਼ਿਲ੍ਹੇ ਦੇ ਸੁਨਵਲ 'ਚ ਸੀ. ਪੀ. ਐੱਨ. (ਐੱਮ) ਪਾਰਟੀ ਦੀ ਪ੍ਰਚਾਰ ਗੱਡੀ 'ਚ ਧਮਾਕਾ ਹੋ ਗਿਆ, ਜਿਸ ਨਾਲ ਗੱਡੀ 'ਚ ਬੈਠੇ ਸੱਤ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਕਰੀਬ ਦਰਜਨ ਭਰ  ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
ਬੰਬ ਧਮਾਕੇ 'ਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਪੁਲਸ ਨੇ ਲੁੰਬਿਨੀ ਅੰਚਲ ਹਸਪਤਾਲ 'ਚ ਭਰਤੀ ਕਰਵਾਇਆ ਹੈ। ਰਾਜਨੀਤਕ ਦਲਾਂ ਦੇ ਵਿਰੋਧ ਦੇ ਬਾਵਜੂਦ ਨੇਪਾਲ 'ਚ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਰਾਜਨੀਤਕ ਦਲਾਂ ਦੇ ਲੋਕਾਂ ਨੇ ਹਿੰਸਕ ਰੂਪ ਧਾਰ ਲਿਆ ਹੈ।
ਨੇਪਾਲ ਦੇ ਰੂਪਨਦੇਹੀ, ਨਵਲਪਰਾਸੀ ਅਤੇ ਕਪਿਲਵਸਤੂ ਜ਼ਿਲ੍ਹਿਆਂ 'ਚ ਕਈ ਜਗ੍ਹਾ 'ਤੇ ਹਿੰਸਕ ਝੜਪਾਂ ਹੋਣ ਦੀਆਂ ਖਬਰਾਂ ਮਿਲੀਆਂ ਹਨ। ਨੇਪਾਲ ਪੁਲਸ ਡੀ. ਐੱਸ. ਪੀ. ਭੀਮ ਬਹਾਦੁਰ ਖੜਕਾ ਮੁਤਾਬਕ ਕੁਝ ਵਿਰੋਧੀਆਂ ਨੇ ਪ੍ਰਚਾਰ ਗੱਡੀ 'ਤੇ ਬੰਬ ਧਮਾਕਾ ਕੀਤਾ ਹੈ, ਜਿਸ 'ਚ ਡੇਢ ਦਰਜਨ ਲੋਕ ਜ਼ਖਮੀ ਹੋਏ ਹਨ।


Related News