300 ਸਾਲ ਪਹਿਲਾਂ ਮਰੀ ਹੋਈ ਕੁੜੀ ਨੇ ਖੋਲ੍ਹੀਆਂ ਅੱਖਾਂ, ਕੈਮਰੇ ''ਚ ਹੋਈ ਕੈਦ! (ਤਸਵੀਰਾਂ)

09/25/2016 3:56:33 PM

ਮੈਕਸੀਕੋ— ਜ਼ਿੰਦਗੀ ਅਤੇ ਮੌਤ ਵਿਚ ਜੇਕਰ ਅੱਖਾਂ ਖੋਲ੍ਹਣ ਅਤੇ ਬੰਦ ਕਰਨ ਜਿੰਨਾਂ ਹੀ ਫਾਸਲਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਕੁੜੀ ਮੌਤ ਤੋਂ 300 ਸਾਲਾਂ ਬਾਅਦ ਕੁਝ ਪਲਾਂ ਲਈ ਜ਼ਿੰਦਾ ਹੋ ਉੱਠੀ। ਇਸ ਕੈਥੋਲਿਕ ਸੰਤ ਬੱਚੀ ਸਾਂਤਾ ਇਨੋਸੇਨੀਆ ਬੇਅਰਜ਼ ਨੂੰ 300 ਸਾਲ ਪਹਿਲਾਂ ਉਸ ਦੇ ਪਿਤਾ ਨੇ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਹ ਨਨ ਬਣਨਾ ਚਾਹੁੰਦੀ ਸੀ। ਉਸ ਦੀ ਲਾਸ਼ ਮੈਕਸੀਕੋ ਦੇ ਗੁਆਦਲਜਾਰਾ ਵਿਖੇ ਮਮੀ ਦੇ ਰੂਪ ਵਿਚ ਪਈ ਹੈ। ਉਸ ਦੀ ਲਾਸ਼ ਨੂੰ ਮੋਮ ਲਗਾ ਕੇ ਸੁਰੱਖਿਅਤ ਰੱਖਿਆ ਗਿਆ ਹੈ। ਇੱਥੇ ਇਕ ਸੈਲਾਨੀ ਜਦੋਂ ਸਾਂਤਾ ਦੀ ਵੀਡੀਓ ਬਣਾ ਸੀ ਤਾਂ ਅਚਾਨਕ ਉਸ ਨੇ ਅੱਖਾਂ ਖੋਲ੍ਹ ਲਈਆਂ। ਇਹ ਪਲ ਦੀ ਵੀਡੀਓ ਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਇਸ ਵੀਡੀਓ ਨੂੰ ਯੂਟਿਊਬ ''ਤੇ ਪਾਇਆ ਗਿਆ ਹੈ, ਜਿਸ ਨੂੰ ਹੁਣ ਤੱਕ ਛੇ ਲੱਖ ਲੋਕ ਦੇਖ ਚੁੱਕੇ ਹਨ। ਹਾਲਾਂਕਿ ਇਸ ਬਾਰੇ ਲੋਕਾਂ ਦੇ ਵਿਚਾਰ ਵੱਖ-ਵੱਖ ਹਨ। ਕਈ ਇਸ ਨੂੰ ਕੈਮਰੇ ਦੀ ਹਿਲਜੁੱਲ ਦਾ ਨਤੀਜਾ ਦੱਸ ਰਹੇ ਹਨ ਅਤੇ ਕਈ ਇਸ ਨੂੰ ਚਮਤਕਾਰ ਕਹਿ ਰਹੇ ਹਨ।

Kulvinder Mahi

News Editor

Related News