4 ਮਿੰਟਾਂ 'ਚ ਸਮੁੰਦਰ 'ਚ ਡੁੱਬਿਆ 4 ਮੰਜ਼ਿਲਾਂ ਜਹਾਜ਼, ਦੇਖਦੇ ਹੀ ਦੇਖਦੇ ਪਾਣੀ 'ਚ ਸਮਾਈਆਂ ਕਈ ਜ਼ਿੰਦਗੀਆਂ (ਵੀਡੀਓ)

06/26/2017 1:49:54 PM

ਕੋਲੰਬੀਆ— ਐਤਵਾਰ ਨੂੰ ਕੋਲੰਬੀਆ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਦੇਖਦੇ ਹੀ ਦੇਖਦੇ ਚਾਰ ਮੰਜ਼ਿਲਾਂ ਜਹਾਜ਼ ਸਮੁੰਦਰ ਵਿਚ ਡੁੱਬ ਗਿਆ। ਇਸ ਹਾਦਸੇ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 28 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਹਾਜ਼ ਵਿਚ 150 ਲੋਕ ਸਵਾਰ ਸਨ। ਅਲ-ਅਲਮੀਰਾਂਤਤੇ ਨਾਮੀ ਇਹ ਜਹਾਜ਼ ਮੇਡੇਲਿਨ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ 'ਤੇ ਡੁੱਬਿਆ ਹੈ। ਲੋਕਾਂ ਨੂੰ ਬਚਾਉਣ ਲਈ ਫੌਰੀ ਤੌਰ 'ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। 
ਜਹਾਜ਼ ਦੇ ਡੁੱਬਣ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਲੋਕ ਖੁਦ ਨੂੰ ਬਚਾਉਣ ਲਈ ਹੱਥ-ਪੈਰ ਮਾਰਦੇ ਨਜ਼ਰ ਆ ਰਹੇ ਹਨ। ਜਹਾਜ਼ ਨੂੰ ਡੁੱਬਦਾ ਦੇਖ ਕੇ ਉੱਥੇ ਮੌਜੂਦ ਲੋਕ ਛੋਟੀਆਂ-ਛੋਟੀਆਂ ਕਿਸ਼ਤੀਆਂ ਲੈ ਕੇ ਲੋਕਾਂ ਨੂੰ ਬਚਾਉਣ ਲਈ ਆ ਗਏ। ਹਾਦਸੇ 'ਚ ਜ਼ਿੰਦਾ ਬਚੀ ਇਕ ਔਰਤ ਨੇ ਦੱਸਿਆ ਕਿ ਜਹਾਜ਼ ਦੀ ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਮੌਜੂਦ ਲੋਕ ਪੂਰੀ ਤਰ੍ਹਾਂ ਡੁੱਬ ਗਏ ਸਨ। ਹਾਦਸੇ ਵਿਚ 99 ਲੋਕਾਂ ਨੂੰ ਬਚਾਇਆ ਗਿਆ ਸੀ ਅਤੇ 40 ਹੋਰ ਲੋਕਾਂ ਆਪਣੇ-ਆਪ ਕੰਢੇ ਤੱਕ ਪਹੁੰਚਣ ਵਿਚ ਸਫਲ ਰਹੇ।


Related News