ਇਟਲੀ ''ਚ ਮਨੁੱਖਤਾ ਦੀ ਭਲਾਈ ਹਿੱਤ ਖੂਨਦਾਨ ਕੈਂਪ 10 ਦਸੰਬਰ ਨੂੰ : ਭਾਈ ਬਲਬੀਰ ਸਿੰਘ

12/02/2017 8:51:31 AM

ਮਿਲਾਨ, (ਸਾਬੀ ਚੀਨੀਆ)—  ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀਆਂ ਸੰਗਤਾਂ ਵਲੋ ਮਨੁੱਖਤਾ ਦੀ ਭਲਾਈ ਹਿੱਤ ਇਕ ਵਿਸ਼ਾਲ ਖੂਨਦਾਨ ਕੈਂਪ ਲਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਬਲਬੀਰ ਸਿੰਘ ਲੱਲ ਨੇ ਦੱਸਿਆ ਕਿ 10 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਸ 'ਚ ਪੁੱਜ ਰਹੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਖੂਨ ਦਾਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਥਾਨਕ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਰੋਮ ਅੰਬੈਸੀ ਨਾਲ ਸੰਬੰਧਤ ਉੱਚ ਅਧਿਕਾਰੀ ਵੀ ਉਚੇਚੇ ਤੌਰ 'ਤੇ ਹਾਜ਼ਰ ਰਹਿਣਗੇ।
ਉਨ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਆਖਿਆ ਕਿ ਵੱਧ ਤੋਂ ਵੱਧ ਨੌਜਵਾਨ ਪੁੱਜ ਕਰਕੇ ਇਸ ਖੂਨਦਾਨ ਕੈਂਪ ਦਾ ਹਿੱਸਾ ਲੈਣ ਤਾਂ ਉਨ੍ਹਾਂ ਵਲੋਂ ਦਿੱਤੇ ਖੂਨ ਨਾਲ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕੇ । ਉਨ੍ਹਾਂ ਖੂਨਦਾਨ ਨੂੰ ਸਭ ਤੋ ਵੱਡਾ ਕਾਰਜ ਆਖਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੀ ਉਚੇਚੇ ਤੌਰ 'ਤੇ ਮੌਜੂਦ ਸਨ, ਜਿੰਨ੍ਹਾਂ ਵੱਲੋਂ ਕੈਂਪ ਨੂੰ ਲੈਕੇ ਆਪੋ-ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ।


Related News