ਇਸਤਾਨਬੁਲ ਮੈਟਰੋ ਸਟੇਸ਼ਨ ''ਤੇ ਹੋਇਆ ਧਮਾਕਾ

12/01/2015 10:09:32 PM

ਅੰਕਾਰਾ (ਇਸਤਾਨਬੁਲ)- ਇਸਤਾਨਬੁਲ ਸਬ ਵੇ ਸਟੇਸ਼ਨ ਨੇੜੇ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਤੁਰਕੀ ਦੇ ਐਨ. ਟੀ. ਵੀ. ਟੈਲੀਵੀਜ਼ਨ ਮੁਤਾਬਕ ਮੈਟਰੋ ਸਟੇਸ਼ਨ ''ਤੇ ਹੋਏ ਇਸ ਧਮਾਕੇ ਕਾਰਨ ਕੁਝ ਨੁਕਸਾਨ ਜ਼ਰੂਰ ਹੋਇਆ ਹੈ। ਧਮਾਕੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ ''ਤੇ ਐਂਬੂਲੈਂਸ ਅਤੇ ਪੁਲਸ ਮੁਲਾਜ਼ਮ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸਤਾਨਬੁਲ ''ਚ ਸਬ ਵੇ ਸਰਵਿਸ ਨਾਲ ਸਬੰਧਿਤ ਨੈੱਟਵਰਕ ਨੂੰ ਰੋਕ ਦਿੱਤਾ ਗਿਆ ਹੈ। ਇਥੋਂ ਦੀ ਐਨਾਡੋਲੂ ਏਜੰਸੀ ਦਾ ਇਹ ਕਹਿਣਾ ਹੈ ਕਿ ਇਹ ਧਮਾਕਾ ਸਬ ਵੇ ਸਟੇਸ਼ਨ ਦੇ ਵਿਚ ਨਹੀਂ ਸਗੋਂ ਉਸ ਦੇ ਨਜ਼ਦੀਕ ਹੋਇਆ ਹੈ।


Related News