ਬਰੇਸ਼ੀਆ ਵਿਖੇ ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਏ ਸਮਾਗਮ

12/11/2017 3:47:43 PM

ਰੋਮ, (ਕੈਂਥ)— ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ ਅਤੇ ਜਨਮ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਨੂੰ ਮੁੱਖ ਰੱਖਦਿਆਂ ਮਹਾਨ ਸਮਾਗਮ ਕਰਵਾਇਆ ਗਿਆ। 
ਇਸ ਮਹਾਨ ਸਮਾਗਮ 'ਤੇ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਨੇ ਸਗੰਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਕਥਾਵਾਚਕ ਗਿਆਨੀ ਦਿਲਬਾਗ ਸਿੰਘ ਗੁਰਦਾਸਪੁਰ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਨ੍ਹਾਂ ਪਾਵਨ ਦਿਹਾੜਿਆਂ ਨੂੰ ਮੁੱਖ ਰਖਦਿਆਂ ਬੀਬੀ ਦਲਜੀਤ ਕੌਰ ਜੀ, ਬੇਟੀ ਸਰਦਾਰ ਪਰਮਿੰਦਰ ਸਿੰਘ ਸਨਪਾਉਲੋ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਕਾਰਵਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 10 ਦਸੰਬਰ ਦਿਨ ਐਤਵਾਰ ਨੂੰ ਪਾਏ ਗਏ। ਪਹਿਲੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਪ੍ਰਭਜੋਤ ਸਿੰਘ ਜੋਤੀ ਵੱਲੋਂ ਪੰਜਾਬ ਸਿੰਘ ਦੀ ਤੰਦਰੁਸਤੀ ਲਈ, ਦੂਸਰੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਸੁਖਵਿੰਦਰ ਸਿੰਘ ਜੀ ਲੇਨੌ ਵੱਲੋਂ ਬੇਟੀ ਜਸਕੀਰਤ ਕੌਰ ਦੇ ਜਨਮ ਦਿਨ ਦੀ ਖੁਸ਼ੀ 'ਤੇ ਅਤੇ ਤੀਸਰੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਬਲਵਿੰਦਰ ਸਿੰਘ ਜੀ ਲੇਨੌ ਵਲੋਂ ਆਪਣੇ ਬੱਚਿਆ ਦੇ ਜਨਮ ਦਿਨ ਦੀ ਖੁਸ਼ੀ 'ਤੇ ਕਾਰਵਾਈ ਗਈ।

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਇਟਲੀ ਦੀ ਸਮੁੱਚੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਜਨਰਲ ਸਕੱਤਰ ਭਾਈ ਜਗੀਰ ਸਿੰਘ ਔਲ਼ਖ, ਕੁਲਦੀਪ ਸਿੰਘ ਦਿੱਲੀ, ਜੋਗਿੰਦਰ ਸਿੰਘ ਗੋਗਾ, ਪ੍ਰਭਜੋਤ ਸਿੰਘ ਜੋਤੀ, ਮਲਕੀਤ ਸਿੰਘ ਖੰਨੇਵਾਲੇ, ਕਰਨੈਲ ਸਿੰਘ ,ਬਲਬੀਰ ਸਿੰਘ ਬੀਰੀ ,ਬਲਜਿੰਦਰ ਸਿੰਘ, ਰਤਨ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਧਰਮਵੀਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ ਮਾਮਾ, ਸਤਨਾਮ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਔਲ਼ਖ ,ਪਲਵਿੰਦਰ ਸਿੰਘ ਨਿੱਕੂ, ਹਰਦੀਪ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ ਰੋਮੀ, ਸੁਰਜੀਤ ਸਿੰਘ, ਜਸਬੀਰ ਸਿੰਘ, ਭੁਪਿੰਦਰ ਸਿੰਘ ਸੰਧੂ, ਮਨਜੀਤ ਸਿੰਘ ਤੋ ਇਲਾਵਾ ਇਲਾਕੇ ਦੀਆ ਸੰਗਤਾ ਨੇ ਭਾਰੀ ਗਿਣਤੀ ਵਿੱਚ ਗੁਰੂਘਰ ਹਾਜਰੀ ਲਗਾਈ। ਜਿਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Related News