ਬਰਮਿੰਘਮ ਦੇ ਇਕ ਏਸ਼ੀਅਨ ਨੌਜਵਾਨ ਨੂੰ ਚਾਕੂ ਮਾਰਨ ਦੇ ਦੋਸ਼ ''ਚ ਸੁਣਾਈ ਗਈ 13 ਮਹੀਨੇ ਦੀ ਸਜ਼ਾ

08/18/2017 2:06:08 PM

ਲੰਡਨ (ਰਾਜਵੀਰ ਸਮਰਾ)— ਵੂਲਵਰਹੈਪਟਨ ਸ਼ਹਿਰ ਵਿਚ ਸੜਕ 'ਤੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਨੂੰ ਚਾਕੂ ਨਾਲ ਜ਼ਖਮੀ ਕਰਨ ਵਾਲੇ ਏਸ਼ੀਅਨ ਨੌਜਵਾਨ ਨੂੰ 13 ਮਹੀਨੇ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਥਾਨਕ ਕਰਾਊਨ ਕੋਰਟ ਵਿਚ ਇਸ ਮੁੱਕਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ 4 ਕੁ ਵਜੇ ਸਮੈਦਿਕ ਵਿਚ ਵਾਪਰੀ ਇਸ ਛੁਰੇਬਾਜੀ ਦੀ ਘਟਨਾ ਵਿਚ ਆਦਿਲ ਹਕੀਮ ਉਦੋਂ ਜ਼ਖਮੀ ਹੋਇਆ ਸੀ, ਜਦੋਂ ਤੌਸੀਫ਼ ਖਾਨ (21) ਵਾਸੀ ਸਮੈਦਿਕ ਨੇ ਆਪਣੀ ਕਾਰ ਵਿਚੋਂ ਉੱਤਰ ਕੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਉਥੇ ਹੀ ਖਾਨ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਉਸ ਨੂੰ ਪਹਿਲਾਂ ਪੀੜਤ ਨੇ ਕਾਰ ਵਿਚੋਂ ਚਾਕੂ ਦਿਖਾ ਕੇ ਧਮਕਾਇਆ ਸੀ|ਪਰ ਅਦਾਲਤ ਨੇ ਉਸ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਇਸ ਝਗੜੇ ਦੌਰਾਨ ਇਕ ਪੁਲਸ ਅਫਸਰ ਉਥੇ ਹੀ ਮੌਜੂਦ ਸੀ, ਜਿਸ ਨੇ ਝਗੜੇ ਨੂੰ ਰੁਕਵਾ ਦਿੱਤਾ ਸੀ। ਇਸ ਝਗੜੇ ਵਿਚ ਖਾਨ ਦੇ ਸਾਥੀ ਮੁਹੰਮਦ ਮੀਆਂ (20) ਵਾਸੀ ਸਮੈਦਿਕ , ਜਿਸ ਨੇ ਆਦਿਲ ਹਕੀਮ ਦੇ ਸਾਥੀ ਅਮਨ ਬਰਭੂਈਆ ਦੇ ਸਿਰ 'ਤੇ ਮੁੱਕੇ ਮਾਰੇ ਸਨ, ਨੂੰ 5 ਮਹੀਨੇ ਦੀ ਲਮਕਵੀਂ ਸਜ਼ਾ ਸੁਣਾਈ। ਉਸ ਨੂੰ 100 ਘੰਟੇ ਤੱਕ ਕਮਿਊਨਿਟੀ ਸੇਵਾ ਕਰਨ ਅਤੇ 20 ਦਿਨਾਂ ਲਈ ਪੁਨਰ ਨਿਵਾਸ ਕਿਰਿਆਵਾਂ ਵਿਚ ਸ਼ਾਮਿਲ ਹੋਣ ਦੇ ਹੁਕਮ ਵੀ ਸੁਣਾਏ ਗਏ।|ਜਦਕਿ ਖਾਨ ਨੂੰ 13 ਮਹੀਨੇ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ।


Related News