ਕਦੇ ਨਸ਼ਿਆਂ ਕਾਰਨ ਹੋ ਗਿਆ ਸੀ ਬੇਘਰ, ਠੋਕਰਾਂ ਖਾ ਕੇ ਬਣ ਗਿਆ ਅਰਬਪਤੀ (ਤਸਵੀਰਾਂ)

10/25/2016 11:32:12 AM

ਵਾਸ਼ਿੰਗਟਨ— ਅਮਰੀਕਾ ''ਚ ਰਹਿਣ ਵਾਲਾ ਖਲੀਲ ਰਫਾਤੀ ਨਾਂ ਦਾ ਵਿਅਕਤੀ  13 ਸਾਲ ਪਹਿਲਾਂ ਬੇਘਰ ਹੋ ਗਿਆ ਸੀ। ਉਹ ਹੈਰੋਇਨ ਦਾ ਨਸ਼ਾ ਕਰਨ ਲੱਗ ਗਿਆ ਸੀ । ਉਹ ਅਲਸਰ ਦੀ ਬੀਮਾਰੀ ਨਾਲ ਜੂਝ ਰਿਹਾ ਸੀ ਅਤੇ ਉਸਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਸਦਾ ਭਾਰ 106 ਪੌਂਡ ਹੋ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਵਿਅਕਤੀ ਨੇ ਆਪਣੀ ਕਿਸਮਤ ਨੂੰ ਇਸ ਤਰ੍ਹਾਂ ਬਦਲਿਆ ਕਿ ਹੁਣ ਉਹ ਅਰਬਪਤੀ ਬਣ ਚੁੱਕਾ ਹੈ। ਖਲੀਲ ''ਜੂਸ ਬਾਰ ਚੇਨ ਸਨ ਲਾਈਫ ਆਰਗੇਨਿਕਸ'' ਦਾ ਮਾਲਕ ਹੈ ਜੋ ਕਿ ਲਾਸ ਏਂਜਲਸ ''ਚ 6 ਵੱਖ-ਵੱਖ ਸਥਾਨਾਂ ''ਤੇ ਚੱਲ ਰਿਹਾ ਹੈ। ਉਸਨੇ ਦੱਸਿਆ ਕਿ ਜਦ ਉਸਨੇ ਜੂਸ ਦਾ ਬਾਰ ਖੋਲਿਆ ਸੀ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਇੰਨੀ ਸਫਲਤਾ ਮਿਲੇਗੀ। ਉਸਨੇ ਦੱਸਿਆ ਕਿ ਹੁਣ ਉਸਦੇ 6 ਜੂਸ ਬਾਰ ਚੱਲ ਰਹੇ ਹਨ ਅਤੇ ਉਹ ਅਰਬਪਤੀ ਬਣ ਚੁੱਕਾ ਹੈ। ਰਫਾਤੀ ਨੂੰ ਹਾਲੀਵੁੱਡ ''ਚ ਵੀ ਤੇਜੀ ਨਾਲ ਸਫਲਤਾ ਮਿਲੀ। ਉਸਨੇ ਸਪੋਰਟਸ ਕਾਰ ਦਾ ਆਪਣਾ ਵਪਾਰ ਸ਼ੁਰੂ ਕੀਤਾ ਅਤੇ ਉਸਦੇ ਗਾਹਕਾਂ ''ਚ ਅਕਾਦਮੀ ਪੁਰਸਕਾਰ ਜੇਤੂ ਅਭਿਨੇਤਾ ਜੇਫ ਬ੍ਰਿਜ ਸ਼ਾਮਲ ਹਨ। 46 ਸਾਲਾ ਖਲੀਲ ਨੇ ਦੱਸਿਆ ਕਿ ਉਹ ਕਈ ਤਰ੍ਹਾਂ ਦੇ ਨਸ਼ੇ ਕਰਦਾ ਸੀ ਅਤੇ ਫਿਰ ਉਸਨੇ ਹੈਰੋਇਨ ਦਾ ਨਸ਼ਾ ਸ਼ੁਰੂ ਕਰ ਦਿੱਤਾ। ਇਕ ਵਾਰ ਉਸਦੀ ਹਾਲਤ ਇੰਨੀ ਬੁਰੀ ਹੋ ਗਈ ਕਿ ਉਹ ਮੁਸ਼ਕਲ ਨਾਲ ਮਰਨ ਤੋਂ  ਬਚਿਆ । ਫਿਰ ਉਸਨੇ ਨਸ਼ਾ ਛੱਡ ਦਿੱਤਾ ਅਤੇ ਆਪਣੀ ਜ਼ਿੰਦਗੀ ਨੂੰ ਇਕ ਸੇਧ ਦਿੱਤੀ ਅਤੇ ਹੁਣ ਉਹ ਅਰਬਪਤੀ ਬਣ ਚੁੱਕਾ ਹੈ। ਉਹ ਲੋਕਾਂ ਲਈ ਅਜਿਹੀ ਮਿਸਾਲ ਬਣ ਚੁੱਕਾ ਹੈ ਕਿ ਸਭ ਉਸ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ।


Related News