ਟੱਕਰ ਹੋਣ ਤੋਂ ਬਾਅਦ ਦੂਰ ਤੱਕ ਘੜੀਸਦੀ ਚਲੀ ਗਈ ਕੁੜੀ, ਰੱਬ ਨੇ ਹੱਥ ਦੇ ਕੇ ਬਚਾਈ ਜਾਨ (ਵੀਡੀਓ)

12/07/2017 12:17:04 PM

ਸ਼ੰਘਾਈ(ਬਿਊਰੋ)— ਕਿਹਾ ਜਾਂਦਾ ਹੈ ਕਿ ਹਾਦਸੇ ਤੋਂ ਦੇਰ ਚੰਗੀ। ਕਿਉਂਕਿ ਸੜਕ ਹਾਦਸੇ ਵਿਚ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਪਰ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ 'ਤੇ ਜਾ ਰਹੀ ਕੁੜੀ ਅਤੇ ਇਕ ਟਰੱਕ ਵਿਚਕਾਰ ਜ਼ੋਰਦਾਰ ਟੱਕਰ ਹੋ ਜਾਂਦੀ ਹੈ। ਜਿਸ ਤੋਂ ਬਾਅਦ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਕੁੜੀ ਨਹੀਂ ਬੱਚ ਸਕੇਗੀ ਪਰ ਜਿਵੇਂ ਹੀ ਉਹ ਕੁੜੀ ਬਾਹਰ ਨਿਕਲੀ ਤਾਂ ਸਾਰੇ ਹੈਰਾਨ ਰਹਿ ਗਏ। ਕਿਸੇ ਨੂੰ ਸਮਝ ਨਹੀਂ ਆਇਆ ਕਿ ਇਹ ਚਮਤਕਾਰ ਕਿਵੇਂ ਹੋ ਗਿਆ।
ਟਰੱਕ ਹੇਠਾਂ ਆਈ ਕੁੜੀ
35 ਸਕਿੰਟ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਹਿਲੀ ਵਾਰ ਦੇਖਣ 'ਤੇ ਤੁਹਾਨੂੰ ਸਮਝ ਨਹੀਂ ਆਏਗਾ ਕਿ ਆਖੀਰ ਹੋਇਆ ਕੀ ਹੈ ਪਰ ਧਿਆਨ ਨਾਲ ਦੇਖਣ 'ਤੇ ਤੁਹਾਨੂੰ ਸਮਝ ਆਏਗਾ ਕਿ ਕੁੜੀ ਟਰੱਕ ਦੇ ਹੇਠਾਂ ਹੈ। ਜੋ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਹੀ ਹੈ। ਦੱਸਣਯੋਗ ਹੈ ਕਿ ਇਹ ਵੀਡੀਓ 4 ਦਸਬੰਰ ਨੂੰ ਫੇਸਬੁੱਕ 'ਤੇ ਅਪਲੋਡ ਕੀਤੀ ਗਈ ਹੈ। ਇਸ ਵੀਡੀਓ ਨੂੰ 3 ਲੱਖ ਤੋਂ ਜ਼ਿਆਦਾ ਵਾਰ ਦਿਖਿਆ ਜਾ ਚੁੱਕਾ ਹੈ ਅਤੇ 2 ਹਜ਼ਾਰ ਸ਼ੇਅਰ ਅਤੇ 6 ਹਜ਼ਾਰ ਤੋਂ ਜ਼ਿਆਦਾ ਲਈਕਸ ਮਿਲ ਚੁੱਕੇ ਹਨ।

 
Her lucky day.

Her lucky day.

Posted by Shanghaiist on Sunday, December 3, 2017

 


Related News