ਆਸਟ੍ਰੇਲੀਆ ''ਚ ਸੋਸ਼ਲ ਸਾਈਟਾਂ ''ਤੇ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਨ ਵਾਲੇ ''ਤੇ ਲੱਗੇਗਾ ਭਾਰੀ ਜੁਰਮਾਨਾ

12/06/2017 5:58:33 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ 'ਚ ਸੋਸ਼ਲ ਸਾਈਟਾਂ 'ਤੇ ਬਿਨਾਂ ਸਹਿਮਤੀ ਦੇ ਕਿਸੇ ਦੀ ਅਸ਼ਲੀਲ ਤਸਵੀਰ ਜਾਂ ਵੀਡੀਓ ਸਾਂਝਾ ਕਰਨ ਨੂੰ ਲੈ ਕੇ ਨਵੇਂ ਪ੍ਰਸਤਾਵਿਤ ਕਾਨੂੰਨ ਤਹਿਤ 5 ਲੱਖ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਕਰਨ ਦਾ ਪ੍ਰਸਤਾਵ ਹੈ। ਬਦਲਾ ਲੈਣ ਦੇ ਇਰਾਦੇ ਨਾਲ ਕਿਸੇ ਦੀਆਂ ਨਿਜੀ ਤਸਵੀਰਾਂ ਸੋਸ਼ਲ ਸਾਈਟਾਂ 'ਤੇ ਸਾਂਝਾ ਕਰਨ ਦੀਆਂ ਘਟਨਾਵਾਂ 'ਤੇ ਰੋਕ ਲਾਉਣ ਦੇ ਉਦੇਸ਼ ਨਾਲ ਆਸਟ੍ਰੇਲੀਆ 'ਚ ਅੱਜ ਭਾਵ ਬੁੱਧਵਾਰ ਨੂੰ ਨਵਾਂ ਕਾਨੂੰਨ ਪ੍ਰਸਤਾਵਿਤ ਕੀਤਾ ਗਿਆ ਹੈ। ਇਹ ਜੁਰਮਾਨੇ ਇਨ੍ਹਾਂ ਦੇ ਤਹਿਤ ਹੀ ਲਾਏ ਜਾਣਗੇ।
ਸੰਚਾਰ ਮੰਤਰੀ ਮਿਚ ਫਿਫੀਲਡ ਨੇ ਕਿਹਾ, ''ਉਨ੍ਹਾਂ ਨੂੰ ਉਮੀਦ ਹੈ ਕਿ ਜੁਰਮਾਨੇ ਹੀ ਇਸ ਦਾ ਇਕੋ-ਇਕ ਹੱਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜੁਰਮਾਨੇ ਤੋਂ ਲੋਕ ਕਿਸੇ ਦੀ ਵੀ ਨਿਜੀ ਤਸਵੀਰ ਬਿਨਾਂ ਉਸ ਦੀ ਸਹਿਮਤੀ ਦੇ ਸਾਂਝਾ ਕਰਨ ਤੋਂ ਡਰਨਗੇ, ਚਾਹੇ ਉਹ ਪੀੜਤ-ਪੀੜਤਾ ਦਾ ਸਾਬਕਾ ਪਾਰਟਨਰ ਹੋਵੇ ਜਾਂ ਕੋਈ ਜਾਣਕਾਰ ਜਾਂ ਕੋਈ ਬਿਲਕੁਲ ਹੀ ਅਜਨਬੀ।'' ਪ੍ਰਸਤਾਵਿਤ ਕਾਨੂੰਨ ਤਹਿਤ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Related News