ਬੀਜਿੰਗ ਦਾ ਨਵਾਂ ਵਿਸ਼ਾਲ ਹਵਾਈ ਅੱਡਾ ਬਣੇਗਾ ਹਵਾਬਾਜ਼ੀ ਦਾ ਧੁਰਾ

06/24/2017 9:32:23 PM

ਬਲੂਮਬਰਗ— ਪੁਰਾਤਨ ਯੋਧਿਆਂ ਵਾਂਗ ਚੀਨ ਦੀਆਂ ਤਿੰਨ ਵੱਡੀਆਂ ਏਅਰਲਾਈਨਜ਼ ਨੇ ਆਪਣੇ ਖੇਤਰੀ ਸ਼ਹਿਰਾਂ 'ਤੇ ਦਬਦਬਾ ਕਾਇਮ ਕੀਤਾ ਹੈ। ਏਅਰ ਚਾਈਨਾ ਲਿਮਟਿਡ ਨੇ ਬੀਜਿੰਗ 'ਤੇ, ਚਾਈਨਾ ਈਸਟਰਨ ਏਅਰਲਾਈਨਜ਼ ਕਾਰਪੋ ਨੇ ਸ਼ੰਘਾਈ ਦੇ ਵਪਾਰਕ  ਕੇਂਦਰ 'ਤੇ ਅਤੇ ਚਾਈਨਾ ਸਦਰਨ ਏਅਰਲਾਈਨ ਕੰ. ਹੁਣ ਤਕ ਬਰਾਮਦੀ ਗੇਟਵੇਅ ਗੋਜੁਆਓ ਵਿਚ ਇਕ ਛਤਰ ਰਾਜ ਕਰਦੀ ਰਹੀ ਹੈ।
ਹੁਣ ਬੀਜਿੰਗ ਦੇ ਦੱਖਣੀ ਮੈਦਾਨੀ ਇਲਾਕੇ ਵਿਚ ਇਕ ਵਿਸ਼ਾਲ ਏਅਰਪੋਰਟ ਬਣਾਇਆ ਜਾ ਰਿਹਾ ਹੈ ਜਿਹੜਾ ਖੇਤਰ ਦਾ ਸਾਰਾ ਬੈਲੇਂਸ ਤਬਦੀਲ ਕਰਨ ਵਾਲਾ ਹੈ ਜਿਸ ਕਾਰਨ ਉਪਰੋਕਤ ਤਿੰਨੋਂ ਪ੍ਰਮੁੱਖ ਏਅਰਲਾਈਨਜ਼ ਰਾਜਧਾਨੀ ਦੇ ਇਸੇ ਹਵਾਈ ਅੱਡੇ ਤੋਂ ਉਡਾਣਾਂ ਭਰਨਗੀਆਂ ਤੇ ਇਸ ਤਰ੍ਹਾਂ ਇਹ ਵਿਸ਼ਵ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਜਾ ਰਿਹਾ ਹੈ। ਇਹ ਨਵਾਂ ਹਵਾਈ ਅੱਡਾ ਸਾਲ 2019 ਵਿਚ ਖੁੱਲ੍ਹਣ ਵਾਲਾ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਨੂੰ ਏਅਰਲਾਈਨਜ਼ ਦੇ ਇਕ ਗਲੋਬਲ ਗਰੁੱਪ ਸਕਾਈ ਟੀਮ ਗਠਜੋੜ ਦੇ ਮੈਂਬਰਾਂ ਲਈ ਇਕ ਧੁਰੇ ਵਜੋਂ ਦਰਸਾਇਆ ਜਾ ਰਿਹਾ ਹੈ। ਇਸ ਗਲੋਬਲ ਗਰੁੱਪ ਵਿਚ ਚਾਈਨਾ ਈਸਟਰਨ ਅਤੇ ਚਾਈਨਾ ਸਦਰਨ ਸ਼ਾਮਲ ਹਨ। ਇਨ੍ਹਾਂ ਦੋਵਾਂ ਚਾਈਨੀਜ਼ ਏਅਰਲਾਈਨਜ਼ ਨੂੰ ਇਸ ਹਵਾਈ ਅੱਡੇ ਦੇ 40-40 ਫੀਸਦੀ ਯਾਤਰੀ ਲਿਜਾਣ ਦੀ ਇਜਾਜ਼ਤ ਹੋਵੇਗੀ। ਇਕ ਆਫਿਸਰ ਦਾ ਕਹਿਣਾ ਹੈ ਕਿ ਇਸ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਚਾਈਨਾ ਈਸਟਰਨ ਅਤੇ  ਚਾਈਨਾ ਸਦਰਨ ਲਈ ਸਾਰੀ ਸਥਿਤੀ  ਹੀ ਪੂਰੀ  ਤਰ੍ਹਾਂ ਬਦਲ ਜਾਵੇਗੀ।


Related News