ਇਸਲਾਮਿਕ ਸਟੇਟ ਨੇ ਲਈ ਬਾਰਸੀਲੋਨਾ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ

08/18/2017 1:58:24 AM

ਬਾਰਸੀਲੋਨਾ— ਸਪੇਨ ਦੇ ਬਾਰਸੀਲੋਨਾ 'ਚ ਮਸ਼ਹੂਰ ਸੈਲਾਨੀ ਸਥਾਨ ਰਮਬਲਾਸ 'ਚ ਇਕ ਵੈਨ ਨਾਲ ਭੀੜ੍ਹ 'ਤੇ ਹਮਲਾ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਹਮਲੇ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ ਹਨ। ਇਸ ਹਮਲੇ ਦੇ ਸਿਲਸਿਲੇ 'ਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਮੀਡੀਆ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਇਕ ਹੋਰ ਸ਼ੱਕੀ ਸ਼ਹਿਰ ਦੇ ਬਾਹਰੀ ਇਲਾਕੇ 'ਚ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਹੈ।

PunjabKesari
ਪੁਲਸ ਨੇ ਇਕ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਹੈ। ਪੁਲਸ ਮੁਤਾਬਕ ਇਹ ਫੋਟੋ ਉਸ ਵਿਅਕਤੀ ਦੀ ਹੈ, ਜਿਸ ਨੇ ਹਮਲੇ 'ਚ ਵਰਤੀ ਵੈਨ ਕਿਰਾਏ 'ਤੇ ਦਿੱਤੀ ਸੀ। ਸਥਾਨਕ ਮੀਡੀਆ ਦੇ ਮੁਤਾਬਕ 20 ਸਾਲ ਦੇ ਇਸ ਵਿਅਕਤੀ ਦਾ ਨਾਂ ਡ੍ਰਿਸ ਹੈ ਤੇ ਉਸ ਦਾ ਜਨਮ ਮੋਰੱਕੋ 'ਚ ਹੋਇਆ ਹੈ।

PunjabKesari

ਵੈਨ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਫੁੱਟਪਾਥ 'ਤੇ ਚੱਲ ਰਹੇ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਇਹ ਵੈਨ ਗਲਤੀ ਨਾਲ ਲੋਕਾਂ 'ਤੇ ਚੜ੍ਹ ਗਈ ਹੋਵੇ। ਪੁਲਸ ਇਸ ਘਟਨਾ ਨੂੰ ਚਰਮਪੰਥੀ ਘਟਨਾ ਦੀ ਤਰ੍ਹਾਂ ਮੰਨ ਰਹੀ ਹੈ। ਇਸ ਘਟਨਾ ਨੂੰ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਇਸ ਤਰ੍ਹਾਂ ਦੇ ਹਮਲਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


Related News