ਬਾਰਸੀਲੋਨਾ ਟੈਰਰ ਅਟੈਕ : ਵੱਡੇ ਹਮਲੇ ਦੀ ਫਿਰਾਕ ''ਚ ਸਨ ਸ਼ੱਕੀ ਅੱਤਵਾਦੀ

08/19/2017 1:31:30 AM

ਬਾਰਸੀਲੋਨਾ— ਸਪੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਦੋਹਰੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਅੱਤਵਾਦੀ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ 'ਚ ਸਨ ਪਰ ਉਨ੍ਹਾਂ ਦੀ ਪਲਾਨਿੰਗ ਫੇਲ ਹੋ ਗਈ ਤੇ ਉਨ੍ਹਾਂ ਨੂੰ ਛੋਟੇ ਪੱਧਰ ਦਾ ਹਮਲਾ ਕਰਨਾ ਪਿਆ। ਕੈਟਾਲੋਨੀਆ ਪੁਲਸ ਦੇ ਬੁਲਾਰੇ ਜੋਸੇਫ ਲੁਈਸ ਨੇ ਕਿਹਾ ਕਿ ਪੈਦਲ ਚੱਲ ਰਹੇ ਲੋਕਾਂ 'ਤੇ ਗੱਡੀ ਚੜਾਉਣ ਵਾਲਾ ਵਿਅਕਤੀ ਮਾਰੇ ਗਏ ਸ਼ੱਕੀਆਂ 'ਚੋਂ ਹੋ ਸਕਦਾ ਹੈ, ਜਿਨ੍ਹਾਂ ਨੂੰ ਬਾਰਸੀਲੋਨਾ ਦੀ ਪੁਲਸ ਨੇ ਢੇਰ ਕਰ ਦਿੱਤਾ ਹੈ। ਬਾਰਸੀਲੋਨਾ ਦੀਆਂ ਭੀੜ ਭਰੀਆਂ ਸੜਕਾਂ 'ਤੇ ਇਹ ਆਪਣੀ ਤਰ੍ਹਾਂ ਦਾ ਪਹਿਲਾ ਹਮਲਾ ਹੈ। 
ਬੁਲਾਰੇ ਨੇ ਪੱਰਤਕਾਰਾਂ ਨੂੰ ਦੱਸਿਆ ਕਿ ਉਹ ਬਾਰਸੀਲੋਨਾ 'ਚ ਇਕ ਜਾਂ ਜ਼ਿਆਦਾ ਹਮਲੇ ਕਰਨ ਦੀ ਤਿਆਰੀ 'ਚ ਸਨ। ਅਲਕਾਨਾਰ 'ਚ ਬੰਬ ਧਮਾਕੇ ਦੇ ਚੱਲਦੇ ਉਨ੍ਹਾਂ ਨੂੰ ਰੁਕਣਾ ਪਿਆ ਤੇ ਉਹ ਵੱਡਾ ਹਮਲਾ ਕਰਨ ਲਈ ਜ਼ਿਆਦਾ ਦੇਰ ਰੁਕ ਨਹੀਂ ਸਕੇ। ਉਹ ਇਸ ਦੌਰਾਨ ਬੁੱਧਵਾਰ ਦੀ ਸ਼ਾਮ ਅਲਕਾਨਾਰ 'ਚ ਇਕ ਘਰ 'ਚ ਹੋਏ ਬੰਬ ਧਮਾਕੇ ਦੀ ਗੱਲ ਕਰ ਰਹੇ ਸਨ। ਪੁਲਸ ਦਾ ਮੰਨਣਾ ਹੈ ਕਿ ਘਰ 'ਚ ਹੋਇਆ ਧਮਾਕਾ ਧਮਾਕਾਖੇਜ਼ ਸਮੱਗਰੀ ਤਿਆਰ ਕਰਦੇ ਸਮੇਂ ਹੋਇਆ ਸੀ। ਇਸ ਧਮਾਕੇ 'ਚ 1 ਵਿਅਕਤੀ ਦੀ ਮੌਤ ਹੋ ਗਈ ਸੀ ਤੇ 7 ਹੋਰ ਜ਼ਖਮੀ ਹੋ ਗਏ ਸਨ।
ਬੁਲਾਰੇ ਨੇ ਕਿਹਾ ਕਿ ਗਲਤੀ ਨਾਲ ਹੋਏ ਧਮਾਕੇ ਦੇ ਕਾਰਨ ਹਮਲਾਵਰਾਂ ਦੀ ਟੀਮ 'ਚ ਸ਼ਾਮਲ ਲੋਕ ਸ਼ੁਰੂਆਤੀ ਪੱਧਰ 'ਤੇ ਅਟੈਕ ਕਰਨ ਲਈ ਸਰਗਰਮ ਹੋ ਗਏ। ਇਸੇ ਯੋਜਨਾ ਦੇ ਤਹਿਤ ਉਨ੍ਹਾਂ ਲੋਕਾਂ ਨੇ ਬਾਰਸੀਲੋਨਾ 'ਚ ਪੈਦਲ ਚੱਲ ਰਹੇ ਲੋਕਾਂ 'ਤੇ ਕਾਰ ਚਾੜ੍ਹ ਦਿੱਤੀ ਤੇ ਇਸ ਦੇ ਅੱਠ ਘੰਟੇ ਬਾਅਦ ਹੀ ਸਮੁੰਦਰ ਕਿਨਾਰੇ ਵੱਸੇ ਸ਼ਹਿਰ ਕੈਮਬ੍ਰਿਲਸ 'ਚ ਲੋਕਾਂ 'ਤੇ ਇਸੇ ਤਰਾਂ ਦਾ ਹਮਲਾ ਕੀਤਾ। ਬਾਰਸੀਲੋਨਾਂ 'ਚ ਹੋਏ ਹਮਲੇ 'ਚ 14 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਦੌਰਾਨ 5 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਪਰ ਇਸ ਤੋਂ ਪਹਿਲਾਂ ਉਹ ਸ਼ੱਕੀ 7 ਲੋਕਾਂ ਨੂੰ ਜ਼ਖਮੀ ਕਰ ਚੁੱਕੇ ਸਨ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਬਾਅਦ 'ਚ ਮੌਤ ਹੋ ਗਈ ਸੀ।


Related News