ਸਪੇਨ ਅੱਤਵਾਦੀ ਹਮਲੇ ''ਚ ਮਾਰੇ ਗਏ ਲੋਕਾਂ ਨੂੰ ਕੈਨੇਡਾ ''ਚ ਕੁਝ ਇਸ ਤਰ੍ਹਾਂ ਦਿੱਤੀ ਗਈ ਸ਼ਰਧਾਂਜਲੀ

08/18/2017 1:47:41 PM

ਟੋਰਾਂਟੋ— ਸਪੇਨ ਦੇ ਬਾਰਸੀਲੋਨਾ 'ਚ ਵੀਰਵਾਰ ਦੀ ਰਾਤ ਨੂੰ ਅੱਤਵਾਦੀ ਹਮਲਾ ਹੋਇਆ। ਇਸ ਅੱਤਵਾਦੀ ਹਮਲੇ ਵਿਚ ਅੱਤਵਾਦੀ ਨੇ ਰਾਹਗੀਰਾਂ 'ਤੇ ਵੈਨ ਚੜ੍ਹਾ ਦਿੱਤੀ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੀ ਹਰ ਦੇਸ਼ ਨਿੰਦਾ ਕਰ ਰਿਹਾ ਹੈ। ਕੈਨੇਡਾ ਨੇ ਇਸ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਕੁਝ ਵੱਖਰੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਹੈ। ਕੈਨੇਡਾ ਦੇ ਟੋਰਾਂਟੋ ਵਿਚ ਦੋ ਮਹੱਤਵਪੂਰਨ ਥਾਵਾਂ ਨੂੰ ਇਸ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਵੱਖਰੇ ਰੰਗ 'ਚ ਰੰਗਿਆ ਹੈ। ਬਾਰਸੀਲੋਨਾ ਅੱਤਵਾਦੀ ਪੀੜਤਾਂ ਦੇ ਸਨਮਾਨ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਟੋਰਾਂਟੋ ਨੂੰ ਲਾਲ ਅਤੇ ਪੀਲੇ ਰੰਗਾਂ 'ਚ ਬਦਲ ਦਿੱਤਾ। ਵੀਰਵਾਰ ਦੀ ਰਾਤ ਨੂੰ ਟੋਰਾਂਟੋ ਦੇ ਸੀ. ਐੱਨ. ਟਾਵਰ ਨੂੰ ਕਾਲਾ ਅਤੇ ਟੋਰਾਂਟੋ ਦੇ ਸਾਈਨ ਨੂੰ ਲਾਲ ਅਤੇ ਪੀਲੇ ਰੰਗ 'ਚ ਬਦਲਿਆ ਗਿਆ। 
ਸੀ. ਐੱਨ. ਟਾਵਰ ਨੇ ਇਕ ਸੰਦੇਸ਼ ਪੋਸਟ ਕੀਤਾ ਅਤੇ ਕਿਹਾ ਕਿ ਬਾਰਸੀਲੋਨਾ ਹਮਲੇ ਦੇ ਪੀੜਤਾਂ ਦੀ ਯਾਦ 'ਚ ਸ਼ਾਮ ਨੂੰ ਹਨ੍ਹੇਰਾ ਰਹੇਗਾ। ਉਧਰ ਮੇਅਰ ਜੌਨ ਟੌਰੀ ਨੇ ਇਸ ਹਮਲੇ ਪ੍ਰਤੀ ਦੁੱਖ ਜ਼ਾਹਰ ਕੀਤਾ ਅਤੇ ਟਵੀਟ ਕੀਤਾ ਕਿ ਟੋਰਾਂਟੋ, ਬਾਰਸੀਲੋਨਾ ਨਾਲ ਖੜ੍ਹਾ ਹੈ ਅਤੇ ਅਸੀਂ ਸਾਰੇ ਇਸ ਹਮਲੇ ਪ੍ਰਤੀ ਦੁੱਖ ਪ੍ਰਗਟ ਕਰਦੇ ਹਾਂ। ਸਾਡੇ ਵਿਚਾਰਾਂ ਅਤੇ ਦਿਲ ਤੋਂ ਦੁਆਵਾ ਹਮਲੇ 'ਚ ਮਾਰੇ ਗਏ ਲੋਕਾਂ ਨਾਲ ਹਨ।


Related News