ਅਮਰੀਕਾ ''ਚ ਹੋਏ ਬੰਬ ਧਮਾਕੇ ਦੀ ਬੰਗਲਾਦੇਸ਼ ਨੇ ਕੀਤੀ ਨਿੰਦਾ, ਕਿਹਾ- ਅੱਤਵਾਦ ਨੂੰ ਨਹੀਂ ਕਰਾਂਗੇ ਬਰਦਾਸ਼ਤ

12/12/2017 12:21:03 PM

ਢਾਕਾ (ਭਾਸ਼ਾ)— ਬੰਗਲਾਦੇਸ਼ ਸਰਕਾਰ ਨੇ ਅਮਰੀਕਾ ਦੇ ਨਿਊਯਾਰਕ ਸਿਟੀ ਸਬ-ਵੇਅ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਘਟਨਾ ਦਾ ਸ਼ੱਕੀ ਇਸੇ ਦੇਸ਼ ਦਾ ਮੂਲ ਵਾਸੀ ਹੈ। ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਬੰਗਲਾਦੇਸ਼ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਆਪਣੀ ਨੀਤੀ 'ਤੇ ਵਚਨਬੱਧ ਹੈ ਅਤੇ ਨਿਊਯਾਰਕ 'ਚ ਸੋਮਵਾਰ ਦੀ ਸਵੇਰ ਨੂੰ ਵਾਪਰੀ ਘਟਨਾ ਸਮੇਤ ਦੁਨੀਆ ਵਿਚ ਕਿਤੇ ਵੀ ਹੋਣ ਵਾਲੀਆਂ ਅੱਤਵਾਦ ਅਤੇ ਹਿੰਸਕ ਘਟਨਾਵਾਂ ਦੀ ਨਿੰਦਾ ਕਰਦਾ ਹੈ।
ਅਮਰੀਕੀ ਅਧਿਕਾਰੀਆਂ ਨੇ ਸ਼ੱਕੀ ਦੀ ਪਛਾਣ 27 ਸਾਲਾ ਬੰਗਲਾਦੇਸ਼ ਪ੍ਰਵਾਸੀ ਅਕਾਇਦ ਉੱਲਾ ਵਜੋਂ ਕੀਤੀ ਹੈ। ਅਕਾਇਦ 'ਤੇ ਦੋਸ਼ ਹੈ ਕਿ ਉਸ ਨੇ ਦੇਸੀ ਪਾਇਪ ਬੰਬ ਆਪਣੇ ਸਰੀਰ 'ਤੇ ਲਪੇਟੀ ਹੋਈ ਸੀ ਅਤੇ ਸੋਮਵਾਰ ਦੀ ਸਵੇਰ ਨੂੰ ਧਮਾਕਾ ਕਰਵਾ ਦਿੱਤਾ, ਜਿਸ 'ਚ ਉਹ ਖੁਦ ਨੂੰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਹਮਲੇ ਵਿਚ 3 ਹੋਰ ਲੋਕ ਜ਼ਖਮੀ ਹੋਏ ਹਨ।


Related News