ਕੈਲਗਰੀ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ 'ਬੰਦੀ ਛੋੜ ਦਿਵਸ'

10/21/2017 3:41:00 PM

ਕੈਲਗਰੀ,(ਬਿਊਰੋ)— ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿ ਰਹੇ ਹਨ ਅਤੇ ਉਹ ਇੱਥੇ ਰਹਿ ਕੇ ਵੀ ਪੰਜਾਬ ਅਤੇ ਇਸ ਦੇ ਸੱਭਿਆਚਾਰ ਨਾਲ ਜੁੜੇ ਹੋਏੇ ਹਨ। ਕੈਨੇਡਾ 'ਚ 'ਬੰਦੀ ਛੋੜ ਦਿਵਸ' ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੰਗਤਾਂ ਵਲੋਂ 'ਬੰਦੀ ਛੋੜ ਦਿਵਸ' 'ਤੇ ਦੀਵਾਨ ਸਜਾਏ ਗਏ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਤ ਤਕ ਸਜਾਏ ਦੀਵਾਨਾਂ 'ਚ ਸੰਗਤਾਂ ਹਾਜ਼ਰੀ ਲਗਵਾਉਂਦੀਆਂ ਰਹੀਆਂ। ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਇਤਿਹਾਸ ਬਾਰੇ ਦੱਸਿਆ ਗਿਆ। ਸੰਗਤਾਂ ਨੇ ਸ੍ਰੀ ਨਿਸ਼ਾਨ ਸਾਹਿਬ ਅੱਗੇ ਸੀਸ ਝੁਕਾਇਆ ਅਤੇ ਦੀਵੇ ਜਗਾਏ। ਹਲਕਾ ਸਕਾਈਵੀਊ ਤੋਂ ਸੰਸਦ ਮੈਂਬਰ ਸ.ਦਰਸ਼ਨ ਸਿੰਘ ਕੰਗ ਨੇ 'ਬੰਦੀ ਛੋੜ ਦਿਵਸ' ਅਤੇ 'ਦੀਵਾਲੀ' ਦੀਆਂ ਸਭ ਨੂੰ ਵਧਾਈਆਂ ਦਿੱਤੀਆਂ। ਇੱਥੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।


Related News