ਬਹਿਰੀਨ ਨੇ ਈਰਾਨ ''ਤੇ ਲਾਏ 160 ਅੱਤਵਾਦੀਆਂ ਨੂੰ ਸ਼ਰਨ ਦੇਣ ਦੇ ਦੋਸ਼

10/18/2017 5:39:20 PM

ਦੁਬਈ (ਭਾਸ਼ਾ)— ਬਹਿਰੀਨ ਦੇ ਗ੍ਰਹਿ ਮੰਤਰੀ ਨੇ ਈਰਾਨ 'ਤੇ ਬਹਿਰੀਨ ਦੇ ਅਜਿਹੇ 160 ਨਾਗਰਿਕਾਂ ਨੂੰ ਸ਼ਰਨ ਦੇਣ ਦਾ ਦੋਸ਼ ਲਾਇਆ ਹੈ, ਜਿਨ੍ਹਾਂ ਨੂੰ ਅੱਤਵਾਦ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਨ੍ਹਾਂ ਦੀ ਨਾਗਰਿਕਤਾ ਖੋਹ ਲਈ ਗਈ ਸੀ। ਉਨ੍ਹਾਂ ਨੇ ਬੁੱਧਵਾਰ ਨੂੰ ਪ੍ਰਕਾਸ਼ਤ ਇਕ ਇੰਟਰਵਿਊ ਵਿਚ ਇਹ ਗੱਲ ਆਖੀ।
ਸ਼ੇਖ ਰਸ਼ੀਦ ਅਲ ਖਲੀਫਾ ਨੇ ਦੱਸਿਆ ਕਿ ਬਹਿਰੀਨ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ 160 ਭਗੋੜਿਆਂ ਦੀ ਅੱਤਵਾਦ ਦੇ ਮਾਮਲਿਆਂ ਸ਼ਾਮਲ ਹੋਣ ਦੇ ਦੋਸ਼ ਵਿਚ ਨਾਗਰਿਕਤਾ ਖੋਹ ਲਈ ਗਈ ਹੈ। ਉਨ੍ਹਾਂ ਨੇ ਈਰਾਨ ਦੇ ਰਿਵੋਲਿਊਸ਼ਨਰੀ ਗਾਰਡ 'ਤੇ ਸਮੂਹ ਨੂੰ ਸਿਖਲਾਈ ਦੇਣ ਦਾ ਦੋਸ਼ ਲਾਇਆ ਗਿਆ। ਇਸ ਸਮੂਹ 'ਤੇ 25 ਸੁਰੱਖਿਆ ਕਰਮਚਾਰੀਆਂ ਦਾ ਕਤਲ ਕਰਨ ਅਤੇ 3,000 ਹੋਰ ਜ਼ਖਮੀ ਕਰਨ ਦਾ ਦੋਸ਼ ਹੈ। 


Related News