ਇਹ ਕਿਊਟ ਜਿਹੀ ਬੱਚੀ ਮੋਹ ਰਹੀ ਹੈ ਸਾਰਿਆਂ ਦਾ ਦਿਲ, ਜਾਣੋ ਕੀ ਹੈ ਕਾਰਨ

04/26/2017 2:16:07 PM

ਲੰਡਨ— ਬੱਚਾ ਜਾਂ ਬੱਚੀ ਦੇ ਜਨਮ ਲੈਂਦੇ ਹੀ ਘਰ ''ਚ ਕਿਲਕਾਰੀਆਂ ਗੂੰਜਣ ਲੱਗਦੀਆਂ ਹਨ। ਘਰ ਦਾ ਮਾਹੌਲ ਇਕਦਮ ਬਦਲ ਜਿਹਾ ਜਾਂਦਾ ਹੈ। ਮਾਪਿਆਂ ਦੀ ਖੁਸ਼ੀ ਦੋਗੁਣੀ ਹੋ ਜਾਂਦੀ ਹੈ। ਛੋਟੇ ਬੱਚੇ ਬਹੁਤ ਮਾਸੂਮ ਹੁੰਦੇ ਹਨ ਪਰ ਤਸਵੀਰਾਂ ''ਚ ਜੋ ਤੁਸੀਂ ਬੱਚੀ ਦੇਖ ਰਹੇ ਹੋ, ਉਹ ਕੁਝ ਵੱਖਰੀ ਅਤੇ ਖਾਸ ਹੈ। 29 ਸਾਲ ਦੀ ਸਮਾਂਥਾ ਨੇ ਫਰਵਰੀ ਮਹੀਨੇ ''ਚ ਇਕ ਬੇਟੀ ਨੂੰ ਜਨਮ ਦਿੱਤਾ ਸੀ। ਉਸ ਦਾ ਨਾਂ ਏਲਾ ਰੋਜ ਰੱਖਿਆ। ਏਲਾ ਦੀਆਂ ਤਸਵੀਰਾਂ ਉਨ੍ਹਾਂ ਦਿਨਾਂ ਤੋਂ ਹੀ ਸੋਸ਼ਲ ਸਾਈਟਸ ''ਤੇ ਵਾਇਰਲ ਹੋ ਰਹੀਆਂ ਹਨ। 
ਏਲਾ ਬਹੁਤ ਹੀ ਖੂਸਰੂਤ ਹੈ ਪਰ ਉਸ ਦੀਆਂ ਤਸਵੀਰਾਂ ਵਾਇਰਲ ਹੋਣ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਸ ਦੇ ਮੂੰਹ ''ਚ ਜਨਮ ਤੋਂ ਹੀ ਦੋ ਦੰਦ ਹਨ। ਹੇਠਲੇ ਜਬਾੜੇ ''ਚ ਇਹ ਦੋ ਦੰਦ ਪੂਰੀ ਤਰ੍ਹਾਂ ਨਾਲ ਵਿਕਸਿਤ ਹੋਏ ਹਨ। ਆਮ ਤੌਰ ''ਤੇ 6 ਮਹੀਨਿਆਂ ਬਾਅਦ ਕੋਈ ਬੱਚਾ ਦੰਦ ਕੱਢਦਾ ਹੈ।
ਮਾਂ ਸਮਾਂਥਾ ਨੇ ਇੰਗਲੈਂਡ ਸਥਿਤ ਜਾਰਜ ਇਲੀਅਟ ਹਸਪਤਾਲ ''ਚ ਬੱਚੀ ਨੂੰ ਦਿੱਤਾ ਸੀ। ਸਮਾਂਥਾ ਦੱਸਦੀ ਹੈ ਕਿ ਏਲਾ ਦਾ ਜਨਮ ਸਿਜੇਰੀਅਨ ਨਾਲ ਹੋਇਆ। ਨਵਜੰਮੀ ਬੱਚੀ ਦੇ ਮੂੰਹ ਨੂੰ ਦੇਖ ਕੇ ਨਾ ਸਿਰਫ ਉਹ ਹੈਰਾਨ ਹੋਈ, ਸਗੋਂ ਕਿ ਨਰਸਾਂ ਵੀ ਹੈਰਾਨ ਰਹਿ ਗਈਆਂ  ਸਨ। ਜਦੋਂ ਉਨ੍ਹਾਂ ਨੇ ਬੱਚੀ ਦੇ ਮੂੰਹ ''ਚ ਦੰਦ ਦੇਖੇ ਤਾਂ ਉਨ੍ਹਾਂ ਨੂੰ ਸ਼ੰਕਾ ਹੋਈ ਕਿ ਇਨ੍ਹਾਂ ਦੰਦਾਂ ਕਾਰਨ ਦੁੱਧ ਪਿਲਾਉਂਦੇ ਸਮੇਂ ਮੁਸ਼ਕਲ ਨਾ ਆਵੇ ਪਰ ਸਮੇਂ ਦੇ ਨਾਲ ਸਭ ਕੁਝ ਠੀਕ ਰਿਹਾ। 
ਸਮਾਂਥਾ ਦਾ ਕਹਿਣਾ ਹੈ ਕਿ ਏਲਾ ਦੇ ਇਸ ਦੁਨੀਆ ''ਚ ਆਉਣ ਤੋਂ ਪਹਿਲਾਂ ਇਕ ਵਾਰ ਉਸ ਦਾ ਗਰਭਪਾਤ ਹੋ ਚੁੱਕਾ ਹੈ, ਇਸ ਲਈ ਉਹ ਏਲਾ ਦੇ ਆਉਣ ''ਤੇ ਬਹੁਤ ਖੁਸ਼ ਹੈ।

Tanu

News Editor

Related News