ਜਨਮ ਤੋਂ ਸੁਣ ਨਹੀਂ ਸਕਦੀ ਸੀ ਬੱਚੀ, ਮਾਂ ਨੇ ਫੇਸਬੁੱਕ ''ਤੇ ਪੋਸਟ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ

10/22/2017 7:03:23 PM

ਵਾਸ਼ਿੰਗਟਨ (ਬਿਊਰੋ)— ਅਕਸਰ ਸੋਸ਼ਲ ਮੀਡੀਆ 'ਤੇ ਬੱਚਿਆਂ ਦੀਆਂ ਅਜਿਹੀ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕਈ ਵਾਰ ਹਾਸਾ ਵੀ ਆਉਂਦਾ ਹੈ ਅਤੇ ਕੋਈ ਵੀਡੀਓ ਭਾਵੁਕ ਕਰ ਦੇਣ ਵਾਲੀ ਵੀ ਹੁੰਦੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਮਾਂ ਨੇ ਇਕ ਅਜਿਹੀ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਜ਼ਰੂਰ ਭਾਵੁਕ ਹੋ ਜਾਓਗੇ।
ਵੀਡੀਓ 'ਚ ਜੋ ਬੱਚੀ ਤੁਸੀਂ ਦੇਖ ਰਹੇ ਹੋ, ਉਸ ਦੇ ਜਨਮ ਤੋਂ ਹੀ ਕੰਨ ਕੰਮ ਨਹੀਂ ਕਰਦੇ ਸਨ। ਬੱਚੀ ਪਹਿਲੀ ਵਾਰ ਆਪਣੀ ਮਾਂ ਦੀ ਪਿਆਰ ਭਰੀ ਆਵਾਜ਼ ਸੁਣ ਕੇ ਭਾਵੁਕ ਹੋ ਗਈ। ਕਿਸੇ ਵੀ ਮਾਂ ਲਈ ਉਹ ਪਲ ਬੇਹੱਦ ਹੀ ਖਾਸ ਹੁੰਦੇ ਹਨ, ਜਦੋਂ ਉਨ੍ਹਾਂ ਦਾ ਬੱਚਾ ਕੁਝ ਨਵਾਂ ਕਰਦਾ ਹੈ। ਅਜਿਹਾ ਹੀ ਕੁਝ ਖਾਸ ਪਲ ਦਾ ਅਨੁਭਵ ਦੋ ਮਹੀਨੇ ਦੀ ਚਾਰਲੀ ਕੀਨ ਅਤੇ ਉਸ ਦੀ ਮਾਂ ਕ੍ਰਿਸਟੀ ਨੇ ਕੀਤਾ ਹੈ। ਮਾਂ ਕ੍ਰਿਸਟੀ ਲਈ ਉਹ ਪਲ ਬਹੁਤ ਖਾਲ ਬਣ ਗਿਆ, ਜਦੋਂ ਚਾਰਲੀ ਨੇ ਪਹਿਲੀ ਵਾਰ ਉਸ ਦੀ ਆਵਾਜ਼ ਸੁਣੀ। ਬੱਚੀ ਨੇ ਦੋ ਮਹੀਨੇ ਬਿਨਾਂ ਕੋਈ ਆਵਾਜ਼ ਸੁਣੇ ਹੀ ਬਿਤਾ ਦਿੱਤੇ। ਜਦੋਂ ਚਾਰਲੀ ਦੇ ਮਾਤਾ-ਪਿਤਾ ਨੂੰ ਉਸ ਦੀ ਇਸ ਸਥਿਤੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਬੱਚੀ ਦੇ ਕੰਨਾਂ 'ਚ ਸੁਣਨ ਵਿਚ ਮਦਦ ਕਰਨ ਵਾਲੀ ਮਸ਼ੀਨ ਲਗਵਾਈ, ਉਸ ਤੋਂ ਬਾਅਦ ਪਹਿਲੀ ਵਾਰ ਚਾਰਲੀ ਨੇ ਆਪਣੇ ਮਾਤਾ-ਪਿਤਾ ਦੀ ਆਵਾਜ਼ ਸੁਣੀ।

 

CHARLY HEARS FOR THE FIRST TIME AND HEARS ME SAY I LOVE YOU FOR THE FIRST TIME!!! And she's holding back happy tears and emotional as her mama. 😭😭😭 We had our miracle moment that I have been praying for when Char got her hearing aids today. We didn't think she would hear anything so this was more incredible than I can put in to words! Follow along on Instagram- www.instagram.com/theblushingbluebird . A special thank you to Eastern Virginia Medical School and Children's Hospital of The King's Daughters (CHKD) Audiology and ENT department for being so awesome at what you do and giving us this moment to share. * Jukin Media Verified * Find this video and others like it by visiting https://www.jukinmedia.com/licensing/view/973436 For licensing / permission to use, please email licensing@jukinmedia.com.

Posted by Christy Keane on Thursday, October 12, 2017


ਚਾਰਲੀ ਦੀ ਮਾਂ ਕ੍ਰਿਸਟੀ ਨੇ ਫੇਸਬੁੱਕ 'ਤੇ ਇਸ ਭਾਵੁਕ ਕਰ ਦੇਣ ਵਾਲੇ ਪਲ ਦੀ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ, ''ਨੰਨ੍ਹੀ ਚਾਰਲੀ ਨੇ ਜਦੋਂ ਪਹਿਲੀ ਵਾਰ ਮੈਨੂੰ ਆਈ ਲਵ ਯੂ ਕਹਿੰਦੇ ਸੁਣਿਆ ਤਾਂ ਉਹ ਭਾਵੁਕ ਹੋ ਗਈ, ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।'' ਕ੍ਰਿਸਟੀ ਨੇ ਅੱਗੇ ਲਿਖਿਆ ਕਿ ਮੈਂ ਇਸ ਖਾਸ ਪਲ ਦੇ ਅਨੁਭਵ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਸਾਡੀ ਥੋੜ੍ਹੀ ਜਿਹੀ ਮਦਦ ਮਿਲਣ ਤੋਂ ਬਾਅਦ ਚਾਰਲੀ ਨੇ ਮੇਰੀ ਆਵਾਜ਼ ਸੁਣੀ। ਉਹ ਪਲ ਚਮਤਕਾਰੀ ਸੀ।


Related News