ਬੱਚੇ ਨੇ ਇੰਨੀ ਜ਼ੋਰ ਦੀ ਮਾਰੀ ਕਿੱਕ ਕਿ ਕਰਨੀ ਪੈ ਗਈ ਐਮਰਜੈਂਸੀ ਡਿਲੀਵਰੀ

10/17/2017 1:54:07 PM

ਬੀਜਿੰਗ(ਬਿਊਰੋ)— ਕਿਸੇ ਵੀ ਔਰਤ ਲਈ ਮਾਂ ਬਨਣਾ ਇਕ ਸੁਖਦ ਅਹਿਸਾਸ ਹੈ ਪਰ ਉਸ ਦੇ ਨਾਲ ਹੀ ਚੁਣੌਤੀ ਭਰਪੂਰ ਵੀ। 9 ਮਹੀਨਿਆਂ ਦਾ ਸਮਾਂ ਉਸ ਨੂੰ ਨਵੇਂ-ਨਵੇਂ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਜਿਵੇਂ-ਜਿਵੇਂ ਗਰਭ ਵਿਚ ਪਲ ਰਿਹਾ ਭਰੂਣ ਸਰੂਪ ਲੈਣ ਲੱਗਦਾ ਹੈ, ਉਂਝ ਹੀ ਮਾਂ ਬਨਣ ਦਾ ਅਹਿਸਾਸ ਹੋਰ ਤੇਜ਼ ਹੋਣ ਲੱਗਦਾ ਹੈ। ਕਹਿੰਦੇ ਹਨ ਕਿ ਜਦੋਂ ਬੱਚਾ ਗਰਭ ਵਿਚ ਹੁੰਦਾ ਹੈ ਤਾਂ ਉਹ ਪੇਟ ਅੰਦਰ ਹੀ ਪੈਰ ਮਾਰਦਾ ਹੈ ਜਿ ਨੂੰ ਬੱਚੇ ਦੀ ਕਿੱਕ ਵੀ ਕਿਹਾ ਜਾਂਦਾ ਹੈ। ਇਸ ਦਾ ਅਨੁਭਵ ਹਰ ਗਰਭਵਤੀ ਔਰਤ ਕਰਦੀ ਹੈ। ਆਮਤੌਰ ਉੱਤੇ ਬੱਚਾ ਦਿਨ ਵਿਚ 15-20 ਵਾਰ ਕਿੱਕ ਮਾਰਦਾ ਹੈ ਪਰ ਚੀਨ ਵਿਚ ਇਕ ਔਰਤ ਜੇਂਗ ਨਾਲ ਅਜੀਬ ਘਟਨਾ ਹੋਈ।
ਇਸ ਔਰਤ ਦੇ ਗਰਭ ਵਿਚ ਪਲ ਰਹੇ ਬੱਚੇ ਨੇ ਇੰਨੀ ਜ਼ੋਰ ਨਾਲ ਕਿੱਕ ਮਾਰੀ ਕਿ ਗਰਭ ਫੱਟ ਗਿਆ। ਇਸ ਤੋਂ ਬਾਅਦ ਉਸ ਨੂੰ ਬਲੀਡਿੰਗ ਹੋਣ ਲੱਗੀ ਅਤੇ ਖਤਰਨਾਕ ਦਰਦ ਹੋਣ ਲੱਗਾ ਤਾਂ ਡਾਕਟਰਾਂ ਨੂੰ ਤੁਰੰਤ ਸੀ-ਸੈਕਸ਼ਨ ਕਰਨਾ ਪਿਆ। ਇਸ ਪ੍ਰਕਿਰਿਆ ਵਿਚ ਵੀ ਖਤਰਨਾਕ ਇੰਫੈਕਸ਼ਨ ਦਾ ਸਾਹਮਣਾ ਹੋਇਆ।
ਜ਼ਿਕਰਯੋਗ ਹੈ ਕਿ 35 ਹਫ਼ਤੇ ਦੀ ਗਰਭਵਤੀ ਜੇਂਗ ਨੂੰ ਪੇਟ ਵਿਚ ਦਰਦ ਹੋਇਆ ਤਾਂ ਉਸ ਨੇ ਸੋਚਿਆ ਕਿ ਪੇਟ ਖ਼ਰਾਬ ਹੋਵੇਗਾ ਪਰ ਚੀਜ਼ ਉਦੋਂ ਬਦਲ ਗਈ ਸੀ ਜਦੋਂ ਉਸਨੂੰ ਖਤਰਨਾਕ ਦਰਦ ਹੋਣ ਲੱਗਾ ਅਤੇ ਉਸ ਨੂੰ ਬੀ. ਪੀ, ਪਲਸ ਅਤੇ ਸਾਹ ਲੈਣ 'ਚ ਮੁਸ਼ਕਲ ਹੋਣ ਲੱਗ ਗਈ। ਅਲਟਰਾਸਾਊਂਡ ਵਿਚ ਪਤਾ ਲੱਗਾ ਕਿ ਬੇਬੀ ਨੇ ਯੂਟਰੇਸ ਵਾਲ ਜ਼ਰੀਏ ਐਬਡੋਮੀਨਲ ਕੈਵਿਟੀ ਉੱਤੇ ਜ਼ੋਰ ਨਾਲ ਲੱਤ ਮਾਰ ਦਿੱਤੀ ਸੀ । ਜੇਂਗ ਦਾ ਫਿਬਰੋਈਡਸ ਹਟਾਉਣ ਲਈ ਆਪਰੇਸ਼ਨ ਕੀਤਾ ਗਿਆ। ਚਾਹੇ ਹੀ ਬੱਚੇ ਦਾ ਜਨਮ ਮੁਸ਼ਕਲ ਹਾਲਾਤਾਂ ਵਿਚ ਹੋਇਆ ਪਰ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।


Related News