ਹੱਸਦਾ-ਖੇਡਦਾ ਬੱਚਾ ਗਿਆ ਮੌਤ ਦੇ ਮੂੰਹ ''ਚ, ਜਾਣੋ ਪੂਰਾ ਮਾਮਲਾ

01/17/2018 5:12:03 PM

ਫਲੋਰੀਡਾ(ਬਿਊਰੋ)— ਅਮਰੀਕਾ ਦੇ ਫਲੋਰੀਡਾ ਵਿਚ ਰਹਿਣ ਵਾਲੇ 6 ਸਾਲ ਦੇ ਰਾਈਕਰ ਰੋਕ ਦੀ 'ਰੇਬੀਜ਼' ਦੀ ਵਜ੍ਹਾ ਨਾਲ ਮੌਤ ਹੋ ਗਈ। ਰਾਈਕਰ ਨੂੰ ਇਕ ਬੀਮਾਰ ਚਮਗਾਦੜ ਨੇ ਕੱਟ ਦਿੱਤਾ ਸੀ। ਦੱਸਣਯੋਗ ਹੈ ਕਿ ਰਾਈਕਰ ਦੇ ਪਿਤਾ ਹੈਨਰੀ ਨੂੰ ਗਾਰਡਨ ਵਿਚ ਇਕ ਬੀਮਾਰ ਚਮਗਾਦੜ ਮਿਲੀ ਸੀ। ਜਿਸ ਨੂੰ ਉਨ੍ਹਾਂ ਨੇ ਇਕ ਬਾਲਟੀ ਵਿਚ ਲਿਆ ਕੇ ਰੱਖ ਦਿੱਤਾ ਸੀ। ਹੈਨਰੀ ਨੇ ਬੇਟੇ ਰਾਈਕਰ ਨੂੰ ਸਖਤ ਹਿਦਾਇਤ ਦਿੱਤੀ ਸੀ ਕਿ ਉਹ ਉਸ ਹਮਗਾਦੜ ਤੋਂ ਦੂਰ ਰਹੇ ਪਰ ਰਾਈਕਰ ਨੂੰ ਚਮਗਾਦੜ 'ਤੇ ਬਹੁਤ ਤਰਸ ਆ ਰਿਹਾ ਸੀ ਅਤੇ ਉਹ ਉਸ ਨਾਲ ਖੇਡਣਾ ਚਾਹੁੰਦਾ ਸੀ। ਪਿਤਾ ਦੇ ਕਹਿਣ ਦੇ ਬਾਵਜੂਦ ਰਾਈਕਰ ਚਮਗਾਦੜ ਤੋਂ ਦੂਰ ਰਹਿਣ ਦੀ ਬਜਾਏ ਉਸ ਕੋਲ ਗਿਆ, ਉਦੋਂ ਉਸ ਬੀਮਾਰ ਚਮਗਾਦੜ ਨੇ ਰਾਈਕਰ ਦੇ ਸਰੀਰ 'ਤੇ ਕੱਟ ਦਿੱਤਾ। ਦੱਸਣਯੋਗ ਹੈ ਕਿ ਰਾਈਕਰ ਬਾਲਟੀ ਵਿਚ ਰੱਖੀ ਚਮਗਾਦੜ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਉਸ ਨੇ ਉਸ 'ਤੇ ਹਮਲਾ ਕਰ ਦਿੱਤਾ। ਚਮਗਾਦੜ ਦੇ ਹਮਲੇ ਤੋਂ ਤੁਰੰਤ ਬਾਅਦ ਰਾਈਕਰ ਨੂੰ ਸਰੀਰ ਵਿਚ ਕੁੱਝ ਅਸਾਧਾਰਨ ਪ੍ਰਤੀਕਿਰਿਆ ਮਹਿਸੂਸ ਹੋਈ। ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ।
ਇਸ ਗੱਲ ਦਾ ਪਤਾ ਲੱਗਦੇ ਹੀ ਹੈਨਰੀ ਆਪਣੇ ਬੇਟੇ ਨੂੰ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਲਈ ਗੂਗਲ 'ਤੇ ਉਪਾਅ ਦੇਖਣ ਲੱਗੇ, ਜਿਸ ਨਾਲ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਸੀ। ਦੱਸਣਯੋਗ ਹੈ ਕਿ ਅਜਿਹੇ ਮਾਮਲਿਆ ਵਿਚ ਜ਼ਖਮ ਨੂੰ ਤੁਰੰਤ ਧੋਣ ਨਾਲ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ ਹੋ ਜਾਂਦਾ ਹੈ ਪਰ ਹੈਨਰੀ ਇਹ ਨਹੀਂ ਜਾਣਦੇ ਸਨ ਕਿ ਉਸ ਚਮਗਾਦੜ ਨੂੰ ਰੇਬੀਜ਼ ਸੀ, ਜਿਸ ਦੇ ਕੱਟਣ ਨਾਲ ਰਾਈਕਰ ਦੇ ਸਰੀਰ ਵਿਚ ਵੀ ਰੇਬੀਜ਼ ਦਾ ਜ਼ਹਿਰ ਫੈਲ ਚੁੱਕਾ ਸੀ। ਹੈਨਰੀ ਨੇ ਰਾਈਕਰ ਦਾ ਜ਼ਖਮ ਚੰਗੀ ਤਰ੍ਹਾਂ ਧੋ ਦਿੱਤਾ ਪਰ ਉਸ ਨੂੰ ਹਪਸਤਾਲ ਨਹੀਂ ਲੈ ਗੇ ਗਏ। ਕਿਉਂਕਿ ਰਾਈਕਰ ਹਸਪਤਾਲ ਦੀਆਂ ਪ੍ਰਤੀਕਿਰਿਆਂ ਦੇ ਡਰ ਤੋਂ ਰੋਣ ਲੱਗਾ ਸੀ। ਕੁੱਝ ਦਿਨਾਂ ਤੱਕ ਤਾਂ ਸਭ ਕੁੱਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਰਾਈਕਰ ਦੇ ਸਰੀਰ ਵਿਚ ਅਸਾਧਾਰਨ ਬਦਲਾਅ ਹੋਣ ਲੱਗੇ। ਘਬਰਾਏ ਹੈਨਰੀ ਨੇ ਤੁਰੰਤ ਰਾਈਕਰ ਨੂੰ ਹਪਸਤਾਲ ਵਿਚ ਭਰਤੀ ਕਰਾਇਆ। ਡਾਕਟਰਾਂ ਨੇ ਦੱਸਿਆ ਕਿ ਜੇਕਰ ਚਮਗਾਦੜ ਦਾ ਜ਼ਹਿਰ ਇਕ ਵਾਰ ਦਿਮਾਗ ਤੱਕ ਪਹੁੰਚ ਜਾਏ ਤਾਂ ਇਨਸਾਨ ਦਾ ਬਚਣਾ ਅਸੰਭਵ ਹੋ ਜਾਂਦਾ ਹੈ। ਅਫਸੋਸ ਹੋਇਆ ਵੀ ਅਜਿਹਾ ਹੀ, ਕੁੱਝ ਦਿਨਾਂ ਬਾਅਦ ਰਾਈਕਰ ਨੇ ਦਮ ਤੋੜ ਦਿੱਤਾ। ਚਮਗਾਦੜ ਦੇ ਕੱਟਣ ਨਾਲ ਉਸ ਦੇ ਸਰੀਰ ਵਿਚ ਰੇਬੀਜ਼ ਫੈਲ ਚੁੱਕਾ ਸੀ।


Related News