ਭਾਰਤ ਦੇ ਬੀ. ਆਰ. ਆਈ. ''ਚ ਸ਼ਾਮਲ ਹੋਣ ਲਈ ਕੁਝ ਹੋਰ ਇੰਤਜ਼ਾਰ ਕਰਨ ਨੂੰ ਤਿਆਰ : ਚੀਨ

06/26/2017 11:49:37 PM

ਬੀਜ਼ਿੰਗ — ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਗੱਲ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨ ਨੂੰ ਤਿਆਰ ਹੈ ਕਿ ਭਾਰਤ ਆਪਣੇ ਡਰ ਨੂੰ ਛੱਡ ਕੇ ਚੀਨ ਦੇ ਰਾਸ਼ਟਰਪਤੀ ਚਿਨਫਿੰਗ ਦੇ ਉਤਸ਼ਾਹੀ ਪਰਿਯੋਜਨਾ 'ਵੈਲਟ ਐਂਡ ਰੋਡ ਇਨੀਸ਼ਿਯੇਟਿਵ' (ਬੀ. ਆਰ. ਆਈ.) 'ਚ ਸ਼ਾਮਲ ਹੋ ਜਾਵੇ। ਬੀਜ਼ਿੰਗ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ 50 ਅਰਬ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਦਾ ਬੰਗਲਾਦੇਸ਼-ਚੀਨ-ਭਾਰਤ ਮਿਆਮਾਂ (ਬੀ. ਸੀ. ਆਈ. ਐੱਮ.) ਆਰਥਿਕ ਕੋਰੀਡੋਰ ਦੇ ਨਾਲ ਏਕੀਕਰਣ ਨਾਲ ਉਸ ਦੇ ਬੀ. ਆਰ. ਆਈ. ਪਰਿਯੋਜਨਾ ਨੂੰ ਜ਼ੋਰ ਮਿਲੇਗਾ। ਸੀ. ਪੀ. ਈ. ਸੀ. ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਗੁਜਰਣ ਕਾਰਨ ਭਾਰਤ ਇਸ 'ਤੇ ਇਤਰਾਜ਼ ਜਤਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਇਸ ਵੱਲ ਇਸ਼ਾਰਾ ਕਰਨਾ ਹੋਵੇਗਾ ਕਿ ਭਾਰਤ ਦੇ ਕੁਝ ਲੋਕਾਂ ਨੂੰ ਬੀ. ਆਰ. ਆਈ. ਨੂੰ ਲੈ ਕੇ ਡਰ ਅਤੇ ਸ਼ੱਕ ਹੈ। ਉਨ੍ਹਾਂ ਨੇ ਕਿਹਾ, ''ਹੁਣ ਵੀ ਇਸ ਨੂੰ ਦੇਖ ਰਹੇ ਹਾਂ ਅਤੇ ਪਹਿਲ ਨੂੰ ਲੈ ਕੇ ਸ਼ੱਕ ਜਤਾ ਰਹੇ ਹਾਂ। ਅਸੀਂ ਭਾਰਤੀ ਪੱਖ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰ ਸਕਦੇ ਹਾਂ। ਬੀ. ਆਰ. ਆਈ. ਇਕ ਮਹੱਤਵਪੂਰਣ ਮੌਕਾ ਹੈ। ਤੱਥਾਂ ਤੋਂ ਸਾਬਤ ਹੋ ਗਿਆ ਹੈ ਕਿ ਜੇਕਰ ਕੋਈ ਪਰਿਯੋਜਨਾ 'ਚ ਜਲਦ ਤੋਂ ਜਲਦ ਸ਼ਾਮਲ ਹੋਵੇਗਾ ਤਾਂ ਉਸ ਨੂੰ ਫਾਇਦਾ ਹੋਵੇਗਾ। ਭਾਰਤ ਨੇ ਸੀ. ਪੀ. ਈ. ਸੀ. ਨੂੰ ਲੈ ਕੇ ਆਪਣੇ ਹੱਕ ਸਬੰਧੀ ਚਿੰਤਾਵਾਂ ਕਾਰਨ ਮਈ 'ਚ ਚੀਨ ਦੇ ਵੈਲਟ ਐਂਡ ਰੋਡ ਫੋਰਮ ' ਹਿੱਸਾ ਨਹੀਂ ਲਿਆ ਸੀ। ਗੇਂਗ ਨੇ ਕਿਹਾ ਕਿ ਸੀ. ਪੀ. ਈ. ਸੀ. ਅਤੇ ਬੀ. ਸੀ. ਆÂ. ਐੱਮ ਦੋਹੇਂ ਹੀ ਬੀ. ਆਰ. ਆਈ. ਦੀ ਰੂਪਰੇਖਾ ਦੇ ਤਹਿਤ ਮਹੱਤਵਪੂਰਣ ਸਹਿਯੋਗੀ ਪਰਿਯੋਜਨਾਵਾਂ ਹਨ।


Related News