ਬੱਚੇ ਸਮੇਤ ਜੰਗਲ 'ਚ ਗੁਆਚੀ ਆਸਟ੍ਰੇਲੀਅਨ ਔਰਤ, ਇਕ ਟੀ. ਵੀ. ਸ਼ੋਅ ਕਾਰਨ ਬਚੀ ਜਾਨ

10/17/2017 12:54:21 PM

ਸਿਡਨੀ (ਬਿਊਰੋ)—ਟੀ. ਵੀ. 'ਤੇ ਆਉਣ ਵਾਲੇ ਇਕ ਮਸ਼ਹੂਰ ਸ਼ੋਅ, ਜਿਸ ਵਿਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਕਦੇ ਜੰਗਲ, ਪਹਾੜ ਜਾਂ ਕਿਸੇ ਗੁੰਮਨਾਮ ਇਲਾਕੇ ਵਿਚ ਗੁਆਚ ਜਾਂਦੇ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਜਿੰਦਾ ਰਹਿ ਸਕਦੇ ਹੋ। ਇਸ ਤਰ੍ਹਾਂ ਹੀ ਇਕ ਮਹਿਲਾ ਅਤੇ ਉਸ ਨੇ ਬੇਟੇ ਨੂੰ ਇਨ੍ਹਾਂ ਤਰੀਕਿਆਂ ਨੇ 10 ਦਿਨਾਂ ਤੱਕ ਸੰਘਣੇ ਜੰਗਲਾਂ ਵਿਚ ਜਿੰਦਾ ਰੱਖਿਆ।
ਰਿਪੋਰਟਸ ਮੁਤਾਬਕ ਇਹ ਦੋਵੇਂ 10 ਦਿਨਾਂ ਤੱਕ ਆਸਟ੍ਰੇਲੀਆ ਦੇ ਇਕ ਸੰਘਣੇ ਜੰਗਲ ਵਿਚ ਗੁਆਚ ਗਏ ਅਤੇ ਇਸ ਪ੍ਰੋਗਰਾਮ ਨੂੰ ਦੇਖ ਕੇ ਸਿੱਖੀਆਂ ਹੋਈਆਂ ਤਰਕੀਬਾਂ ਦਾ ਇਸਤੇਮਾਲ ਕਰ ਕੇ ਜਿੰਦਾ ਰਹੇ। ਨਿਊ ਸਾਊਥ ਵੇਲਸ ਦੀ ਰਹਿਣ ਵਾਲੀ 40 ਸਾਲਾ ਮਿਸ਼ੇਲ ਸਮਾਲ 2 ਅਕਤੂਬਰ ਨੂੰ ਆਪਣੇ 9 ਸਾਲ ਦੇ ਬੇਟੇ ਨਾਲ ਮਾਊਂਟ ਰਾਇਲ ਨੈਸ਼ਨਲ ਪਾਰਕ ਘੁੰਮਣ ਲਈ ਨਿਕਲੀ ਸੀ। ਕੁਝ ਦੇਰ ਘੁੰਮਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਗੁਆਚ ਗਈ ਹੈ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦੋਂ ਰਸਤਾ ਨਹੀਂ ਮਿਲਿਆ ਤਾਂ ਥੱਕ-ਹਾਰ ਕੇ ਜੰਗਲ ਵਿਚ ਹੀ ਦਿਨ ਬਿਤਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਦੋਵੇਂ ਹੀ 10 ਦਿਨਾਂ ਤੱਕ ਜੰਗਲ ਵਿਚ ਹੀ ਇਧਰ-ਓਧਰ ਭਟਕਦੇ ਰਹੇ।
ਹੰਟਰ ਵੈਲੀ ਦੇ ਸੁਪਰੀਟੈਂਡੈਂਟ ਰਾਬ ਪੋਸਟ ਨੇ ਕਿਹਾ,'ਇਹ ਹੈਰਾਨੀਜਨਕ ਹੈ ਕਿ ਇਹ ਦੋਵੇਂ ਇੰਨੇ ਦਿਨਾਂ ਤੱਕ ਇੰਨੇ ਸੰਘਣੇ ਜੰਗਲਾਂ ਵਿਚ ਠੀਕ ਰਹੇ।' ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ 9 ਸਾਲ ਦੇ ਬੱਚੇ ਦੀ ਹਿੰਮਤ, ਜਿਸ ਦੇ ਸਰੀਰ 'ਤੇ ਕੀੜਿਆਂ ਦੇ ਕੱਟਣ ਦੇ ਨਿਸ਼ਾਨ ਹਨ, ਉਹ ਸੁਰੱਖਿਅਤ ਹੈ।  ਹੰਟਰ ਨੇ ਦੱਸਿਆ ਕਿ ਜੰਗਲ ਤੋਂ ਵਾਪਸ ਆਉਣ ਤੋਂ ਬਾਅਦ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਟੀ. ਵੀ ਪ੍ਰੋਗਰਾਮ ਦੇਖ ਕੇ ਜੋ ਤਰੀਕੇ ਸਿੱਖੇ, ਉਨ੍ਹਾਂ ਦੀ ਮਦਦ ਨਾਲ ਇੰਨੇ ਦਿਨਾਂ ਤੱਕ ਪਾਣੀ-ਖਾਣੇ ਦਾ ਇੰਤਜ਼ਾਮ ਕੀਤਾ।


Related News