23 ਸਾਲ ਦਾ ਨੌਜਵਾਨ ਪਹਿਲਾਂ ਬਣਿਆ ਪਿਤਾ ਤੇ ਕੁੱਝ ਹਫਤਿਆਂ ਮਗਰੋਂ ਬਣ ਗਿਆ 'ਨਾਨਾ'

10/20/2017 3:39:19 PM

ਸਿਡਨੀ, (ਏਜੰਸੀ)— ਜੇਕਰ ਕੋਈ ਤੁਹਾਨੂੰ ਕਹੇ ਕਿ ਇੱਕ ਮੁੰਡਾ 23 ਸਾਲ ਦੀ ਉਮਰ ਵਿਚ ਪਿਤਾ ਬਣ ਗਿਆ ਫਿਰ ਉਸ ਦੇ ਕੁੱਝ ਹੀ ਹਫਤਿਆਂ ਮਗਰੋਂ ਨਾਨਾ ਬਣ ਗਿਆ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਇਹ ਸੱਚ ਹੈ।
ਆਸਟਰੇਲੀਆ 'ਚ ਰਹਿਣ ਵਾਲਾ ਟੌਮੀ ਨਾਂ ਦੇ ਵਿਅਕਤੀ ਨਾਲ ਅਜਿਹਾ ਹੋਇਆ ਹੈ। ਉਸ ਨੇ ਆਪਣੀ ਭੈਣ ਨੂੰ ਪਿਛਲੇ 10 ਸਾਲਾਂ ਤੋਂ ਦੇਖਿਆ ਵੀ ਨਹੀਂ ਸੀ। ਦਰਅਸਲ ਟੌਮੀ ਦੀ ਭੈਣ ਡਰਗਜ਼ ਐਡੀਕਟਡ ਸੀ ਅਤੇ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ ਪਰ ਉਸ ਦੇ ਪ੍ਰੇਮੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਕੁੱਝ ਸਮਾਂ ਪਹਿਲਾਂ ਟੌਮੀ ਨੂੰ ਪਤਾ ਲੱਗਾ ਕਿ ਉਸ ਦੀ 17 ਸਾਲਾ ਇੱਕ ਭੈਣ ਹੈ ਅਤੇ ਉਸ ਨੇ ਆਪਣੀ ਭੈਣ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਘਰ ਲੈ ਕੇ ਆ ਗਿਆ। ਇੱਥੇ ਉਸਨੂੰ ਪਤਾ ਲੱਗਾ ਕਿ ਉਸ ਦੀ ਭੈਣ 8 ਮਹੀਨੇ ਦੀ ਗਰਭਵਤੀ ਹੈ । 
ਹੁਣ ਅਜਿਹੇ ਵਿਚ ਟੌਮੀ ਕੋਲ ਸਿਰਫ ਦੋ ਹੀ ਰਸਤੇ ਸਨ ਕਿ ਜਾਂ ਤਾਂ ਉਹ ਉਸ ਬੱਚੇ ਨੂੰ ਯਤੀਮਖਾਨੇ ਵਿੱਚ ਛੱਡ ਕੇ ਆਉਂਦਾ ਜਾਂ ਫਿਰ ਆਪ ਉਸ ਦੀ ਦੇਖਭਾਲ ਕਰਦਾ। ਇਸ ਲਈ ਟੌਮੀ ਨੇ ਪਹਿਲਾਂ ਆਪਣੀ ਭੈਣ ਨੂੰ ਗੋਦ ਲਿਆ ਅਤੇ ਇੰਝ ਉਸ ਦਾ ਪਿਤਾ ਬਣ ਗਿਆ। ਇਸ ਦੇ ਕੁੱਝ ਹਫਤਿਆਂ ਮਗਰੋਂ ਉਸ ਦੀ ਭੈਣ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਟੌਮੀ ਇਸ ਤਰ੍ਹਾਂ ਨਾਨਾ ਬਣਿਆ ।

PunjabKesari

ਹੁਣ ਟੌਮੀ ਦੋਹਾਂ ਦੀ ਦੇਖਭਾਲ ਕਰ ਰਿਹਾ ਹੈ। ਉਸ ਦਾ ਦੋਹਤਾ ਹੁਣ ਤਕਰੀਬਨ ਦੋ ਸਾਲ ਦਾ ਹੋ ਚੁੱਕਾ ਹੈ ਅਤੇ ਟੌਮੀ ਕੰਮ ਦੇ ਨਾਲ-ਨਾਲ ਪੜ੍ਹਾਈ ਵੀ ਕਰ ਰਿਹਾ ਹੈ।


Related News