ਆਸਟਰੇਲੀਆ ਦੇ ਪ੍ਰਸਿੱਧ ਰਗਬੀ ਖਿਡਾਰੀ ਡੈਨ ਵਿਕਰਮਨ ਦੀ ਮੌਤ

02/19/2017 4:58:31 PM

ਸਿਡਨੀ— ਆਸਟਰੇਲੀਆ ਦੀ ਰਾਸ਼ਟਰੀ ਰਗਬੀ ਯੂਨੀਅਨ ਟੀਮ, ਜਿਸ ਨੂੰ ਵਾਲਾਬੀਜ਼ ਯੂਨੀਅਨ ਟੀਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਸਾਬਕਾ ਖਿਡਾਰੀ ਡੈਨ ਵਿਕਰਮਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ 37 ਸਾਲਾਂ ਦੇ ਸਨ। ਰਗਬੀ ਆਸਟਰੇਲੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਵਿਕਰਮਨ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਸਿਡਨੀ ਵਿਖੇ ਉਸ ਦੇ ਪਰਿਵਾਰਕ ਘਰ ''ਚੋਂ ਬਰਾਮਦ ਹੋਈ। ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਵਿਕਰਮਨ ਦੀ ਮੌਤ ਪਿੱਛੇ ਕੋਈ ਸ਼ੱਕੀ ਕਾਰਨ ਨਹੀਂ ਹੈ। 
ਵਿਕਰਮਨ ਨੇ ਸਾਲ 2002 ''ਚ ਆਪਣੇ ਰਗਬੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਨੇ 63 ਰਗਬੀ ਟੈਸਟ ਖੇਡੇ ਸਨ। ਲੱਤ ''ਚ ਹੋਏ ਫਰੈਕਚਰ ਦੇ ਕਾਰਨ ਉਸ ਨੂੰ ਰਗਬੀ ਤੋਂ ਸੰਨਿਆਸ ਲੈਣਾ ਪਿਆ ਸੀ। ਆਸਟਰੇਲੀਆ ਰਗਬੀ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਿੱਲ ਪੁਲਵਰ ਨੇ ਕਿਹਾ ਕਿ ਵਿਕਰਮਨ ਦੀ ਮੌਤ ਤੋਂ ਬਾਅਦ ਰਗਬੀ ਸੰਸਾਰ ਸਦਮੇ ''ਚ ਹੈ। ਵਿਕਰਮਨ ਦੇ ਪਰਿਵਾਰ ''ਚ ਉਸ ਦੀ ਪਤਨੀ ਅਤੇ ਦੋ ਬੱਚੇ ਹਨ।

Related News