ਆਸਟਰੇਲੀਆ ਦੇ ਪੀ. ਐੱਮ. ਟਰਨਬੁੱਲ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

06/25/2017 4:39:40 PM

ਕੈਨਬਰਾ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਬੁੱਲ ਨੇ ਆਸਟਰੇਲੀਆਈ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਐਤਵਾਰ ਦੀ ਸਵੇਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਵਲੋਂ ਤੁਹਾਨੂੰ ਸਾਰਿਆਂ ਨੂੰ 'ਈਦ ਮੁਬਾਰਕ'। ਟਰਨਬੁੱਲ ਨੇ ਕਿਹਾ ਕਿ ਇਸ ਪਵਿੱਤਰ ਤਿਉਹਾਰ ਨਾਲ ਖੁਸ਼ੀਆਂ ਫੈਲਾਉਣ ਅਤੇ ਰਾਸ਼ਟਰ ਨੂੰ ਅੱਗੇ ਲੈ ਕੇ ਜਾਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਰਮਜ਼ਾਨ ਦਾ ਵਰਣਨ ਕਰਦੇ ਹੋਏ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਮੁਸਲਮਾਨ ਸਵੇਰੇ ਅਤੇ ਸੂਰਜ ਡੁੱਬਣ ਦੌਰਾਨ ਪਾਣੀ ਅਤੇ ਭੋਜਨ ਨਾਲ ਵਰਤ ਰੱਖਦੇ ਹਨ। 
ਈਦ-ਉਲ-ਫਿਤਰ ਮੁਸਲਮਾਨਾਂ ਲਈ ਇਕ ਸਪੈਸ਼ਲ ਦਿਨ ਹੁੰਦਾ ਹੈ। ਇਸ ਦਿਨ ਪਰਿਵਾਰ ਅਤੇ ਦੋਸਤ ਖੁਸ਼ੀ ਨਾਲ ਗਲੇ ਮਿਲਦੇ ਹਨ ਅਤੇ ਇਕ-ਦੂਜੇ ਨਾਲ ਭੋਜਨ ਨੂੰ ਸਾਂਝਾ ਕਰਦੇ ਹਨ। ਮੁਸਲਮਾਨ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ। ਇੱਥੇ ਦੱਸ ਦੇਈਏ ਕਿ ਰਮਜ਼ਾਨ ਮਹੀਨੇ ਦੇ ਰੋਜ਼ੇ ਖਤਮ ਹੋਣ 'ਤੇ ਈਦ-ਉਲ-ਫਿਤਰ ਕੱਲ ਭਾਵ ਸੋਮਵਾਰ ਨੂੰ ਮਨਾਈ ਜਾਵੇਗੀ। ਟਰਨਬੁੱਲ ਐਤਵਾਰ ਨੂੰ ਆਪਣੀ ਪਤਨੀ ਲੂਸੀ ਨਾਲ ਸਿਡਨੀ 'ਚ ਸੈਂਟ ਮਾਰਕ ਕਾਪਟਿਕ ਆਰਥੋਡਾਕਸ ਚਰਚ 'ਚ ਗਏ, ਜਿੱਥੇ ਉਨ੍ਹਾਂ ਨੇ ਕਾਫੀ ਸਮਾਂ ਬਤੀਤ ਕੀਤਾ।


Related News