ਆਸਟਰੇਲੀਆ ਵੀਜ਼ਾ ਨਿਯਮ ਹੋਏ ਸਖਤ, ਇਹ ਗਲਤੀ ਕਰਨ ਵਾਲੇ ਦਾ ਰੱਦ ਹੋਵੇਗਾ ਪਾਸਪੋਰਟ

05/30/2017 3:07:19 PM

ਸਿਡਨੀ— ਆਸਟਰੇਲੀਆ ਦੇ ਨਵੇਂ ਸਖਤ ਨਿਯਮਾਂ ਤਹਿਤ ਬਾਲ ਯੌਨ ਸ਼ੋਸ਼ਣ ਦੇ ਅਪਰਾਧੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ, ਤਾਂ ਕਿ ਉਹ ਮੁੜ ਅਪਰਾਧ ਕਰਨ ਲਈ ਵਿਦੇਸ਼ ਨਾ ਜਾ ਸਕਣ। ਆਸਟਰੇਲੀਆ ਨੇ ਆਪਣੇ ਇਸ ਕਦਮ ਨੂੰ 'ਦੁਨੀਆ 'ਚ ਪਹਿਲਾ ਅਜਿਹਾ ਕਦਮ' ਕਰਾਰ ਦਿੱਤਾ ਹੈ। ਘੋਸ਼ਿਤ ਅਪਰਾਧੀਆਂ ਦੇ ਦੇਸ਼ ਛੱਡਣ ਜਾਂ ਦੇਸ਼ ਛੱਡਣ ਦੀ ਕੋਸ਼ਿਸ਼ ਨੂੰ ਗੈਰ-ਕਾਨੂੰਨੀ ਬਣਾਉਣ ਲਈ ਇਸ ਮਹੀਨੇ ਸੰਸਦ ਵਿਚ ਬਿੱਲ ਲਿਆਂਦਾ ਜਾਵੇਗਾ। 
ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ, ''ਨਵੇਂ ਨਿਯਮ ਬਾਲ ਯੌਨ ਸ਼ੋਸ਼ਣ ਦੇ ਅਪਰਾਧੀਆਂ ਨੂੰ ਆਸਟਰੇਲੀਆ ਛੱਡਣ ਜਾਂ ਆਸਟਰੇਲੀਆਈ ਪਾਸਪੋਰਟ ਰੱਖਣ ਤੋਂ ਰੋਕੇਗਾ।'' ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਹੀ ਲਗਭਗ 800 ਰਜਿਸਟਰਡ ਬਾਲ ਯੌਨ ਅਪਰਾਧੀ ਆਸਟਰੇਲੀਆ ਤੋਂ ਵਿਦੇਸ਼ ਯਾਤਰਾ 'ਤੇ ਗਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਕਈ ਅਪਰਾਧੀ ਅਜਿਹੇ ਸਨ, ਜੋ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਦੀ ਯਾਤਰਾ 'ਤੇ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਆਪਣੀ ਯਾਤਰਾ ਦੀ ਸੂਚਨਾ ਨਾ ਦੇ ਕੇ ਨਿਯਮਾਂ ਦਾ ਉਲੰਘਣ ਕੀਤਾ। 

PunjabKesari


ਹਾਈਪ੍ਰੋਫਾਈਲ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਕਦਮ—
ਇਹ ਕਦਮ ਵਿਦੇਸ਼ਾਂ ਵਿਚ ਬਾਲ ਯੌਨ ਸ਼ੋਸ਼ਣ ਦੇ ਕਈ ਹਾਈਪ੍ਰੋਫਾਈਲ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਹੈ। ਇਕ ਮਾਮਲਾ ਪਿਛਲੇ ਸਾਲ ਦਾ ਹੈ, ਜਦੋਂ ਆਸਟਰੇਲੀਆਈ ਰਾਬਰਟ ਐਲਿਸ ਨੂੰ ਬਾਲੀ 'ਚ 11 ਇੰਡੋਨੇਸ਼ੀਆਈ ਲੜਕੀਆਂ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਨਿਆਂ ਮੰਤਰੀ ਮਾਈਕਲ ਕੀਨਨ ਨੇ ਕਿਹਾ ਕਿ ਨਵੇਂ ਨਿਯਮ ਬਾਲ ਯੌਨ ਸ਼ੋਸ਼ਣ ਅਪਰਾਧੀਆਂ 'ਤੇ ਹੁਣ ਤੱਕ ਦੀ ਸਭ ਤੋਂ ਸਖਤ ਕਾਰਵਾਈ ਹੈ।


Related News