ਆਸਟ੍ਰੇਲੀਆ 'ਚ ਮਹਾਤਮਾ ਗਾਂਧੀ 'ਤੇ ਆਧਾਰਿਤ ਪ੍ਰਦਰਸ਼ਨੀ ਦਾ ਹੋਵੇਗਾ ਆਯੋਜਨ

01/17/2018 4:34:49 PM

ਮੈਲਬੌਰਨ (ਭਾਸ਼ਾ)— ਮਹਾਤਮਾ ਗਾਂਧੀ ਦੇ ਜੀਵਨ ਅਤੇ ਪ੍ਰਾਪਤੀਆਂ 'ਤੇ ਆਧਾਰਿਤ 'ਡਿਜੀਟਲ ਇੰਟਰੈਕਟਿਵ ਪ੍ਰਦਰਸ਼ਨੀ' ਦਾ ਆਯੋਜਨ ਅਪ੍ਰੈਲ 'ਚ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰਦਰਸ਼ਨੀ ਦਾ ਆਯੋਜਨ 4 ਮਹੀਨਿਆਂ ਲਈ ਕੀਤਾ ਜਾਵੇਗਾ। ਇਸ ਦਾ ਉਦੇਸ਼ ਲੋਕਾਂ ਵਿਚ ਭਾਰਤ ਦੇ ਸੱਭਿਆਚਾਰਕ ਸਮਝ ਨੂੰ ਵਿਕਸਿਤ ਕਰਨਾ ਹੈ। ਇਹ ਜਾਣਕਾਰੀ ਵਿਕਟੋਰੀਆ ਦੀ ਪ੍ਰੀਮੀਅਰ ਡੈਨੀਅਲ ਐਂਡਰੂਜ਼ ਨੇ ਬੁੱਧਵਾਰ ਨੂੰ ਦਿੱਤੀ।
ਪ੍ਰਦਰਸ਼ਨੀ ਵਿਚ 1,000 ਤੋਂ ਵਧ ਫੋਟੋਗ੍ਰਾਫਰ, 130 ਮਿੰਟ ਤੋਂ ਵਧ ਫੁਟੇਜ, 60 ਮਿੰਟ ਦਾ ਫਿਲਮ ਕਲਿੱਪ ਅਤੇ ਗਾਂਧੀ ਦੇ ਭਾਸ਼ਣ ਦੇ 20 ਰਿਕਾਰਡਿੰਗ ਪੇਸ਼ ਕੀਤੇ ਜਾਣਗੇ। ਇਸ ਦਾ ਆਯੋਜਨ ਅਪ੍ਰੈਲ ਤੋਂ ਜੁਲਾਈ ਦਰਮਿਆਨ ਵਿਕਟੋਰੀਆਜ਼ ਇਮੀਗ੍ਰੇਸ਼ਨ ਮਿਊਜ਼ੀਅਮ 'ਚ ਹੋਵੇਗਾ। ਹਾਲ ਹੀ 'ਚ ਭਾਰਤ ਦੇ ਅਧਿਕਾਰਤ ਦੌਰੇ 'ਤੇ ਗਏ ਐਂਡਰੂਜ਼ ਨੇ ਦਿੱਲੀ 'ਚ ਮਹਾਤਮਾ ਗਾਂਧੀ ਪ੍ਰਦਰਸ਼ਨੀ ਦਾ ਦੌਰਾ ਕਰਨ ਤੋਂ ਬਾਅਦ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਨੇ ਕਿਹਾ, ''ਮਹਾਤਮਾ ਗਾਂਧੀ ਪ੍ਰੇਰਣਾਦਾਇਕ ਨੇਤਾ ਸਨ ਅਤੇ ਮੈਨੂੰ ਖੁਸ਼ੀ ਹੈ ਕਿ ਵਿਕਟੋਰੀਆ ਦੇ ਲੋਕ ਇਮੀਗ੍ਰੇਸ਼ਨ ਮਿਊਜ਼ੀਅਮ 'ਚ ਇਸ ਪ੍ਰਦਰਸ਼ਨੀ ਦਾ ਆਨੰਦ ਲੈਣਗੇ ਅਤੇ ਭਾਰਤ ਦੇ ਸੱਭਿਆਚਾਰ ਤੋਂ ਕੁਝ ਸਿੱਖਣਗੇ।''


Related News