ਨਾਗਰਿਕਤਾ ਨੂੰ ਲੈ ਕੇ ਆਸਟ੍ਰੇਲੀਆਈ ਉੱਪ ਪ੍ਰਧਾਨ ਮੰਤਰੀ ''ਤੇ ਸੰਕਟ ਦੇ ਬੱਦਲ

08/14/2017 11:33:13 AM

ਕੈਨਬਰਾ— ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਦੇ ਸੰਸਦ ਮੈਂਬਰ ਬਣਨ 'ਤੇ ਸੰਵਿਧਾਨਕ ਪਾਬੰਦੀ ਦਾ ਉਲੰਘਣ ਕੀਤਾ ਹੈ। ਦਰਅਸਲ ਨਿਊਜ਼ੀਲੈਂਡ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਨਿਊਜ਼ੀਲੈਂਡ ਦੇ ਵੀ ਨਾਗਰਿਕ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ।
ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੋਇਸ ਨੇ ਸੰਸਦ ਨੂੰ ਅੱਜ ਭਾਵ ਸੋਮਵਾਰ ਨੂੰ ਦੱਸਿਆ ਕਿ ਉਹ ਪਿਛਲੇ ਮਹੀਨੇ ਤੋਂ ਹਾਈ ਕੋਰਟ ਭੇਜੇ ਜਾਣ ਵਾਲੇ 5ਵੇਂਅਜਿਹੇ ਸੰਸਦ ਮੈਂਬਰ ਹੋਣਗੇ, ਜੋ ਕਿ ਇਸ ਗੱਲ ਨੂੰ ਲੈ ਕੇ ਜਾਂਚ ਦੇ ਦਾਇਰੇ ਵਿਚ ਹਨ ਕਿ ਉਹ ਸੰਸਦ ਵਿਚ ਬਣੇ ਰਹਿਣ ਦੇ ਹੱਕਦਾਰ ਹਨ ਜਾਂ ਨਹੀਂ। ਰੂੜੀਵਾਦੀ ਨੈਸ਼ਨਲਜ਼ ਪਾਰਟੀ ਦੀ ਲੀਡਰਸ਼ਿਪ ਕਰਨ ਵਾਲੇ ਜੋਇਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਾਨੂੰਨੀ ਸਲਾਹ ਮਿਲੀ ਹੈ ਕਿ ਅਦਾਲਤ ਉਨ੍ਹਾਂ ਨੂੰ ਹਰੀ ਝੰਡੀ ਦੇ ਸਕਦੀ ਅਤੇ ਉਹ ਕੈਬਨਿਟ ਵਿਚ ਬਣੇ ਰਹਿਣਗੇ। 
ਦੱਸਣਯੋਗ ਹੈ ਕਿ ਆਸਟ੍ਰੇਲੀਆ ਦਾ ਸੰਵਿਧਾਨ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਸੰਸਦ ਮੈਂਬਰ ਬਣਨ 'ਤੇ ਪਾਬੰਦੀ ਲਾਉਂਦਾ ਹੈ। ਦੇਸ਼ ਵਿਚ ਪਿਛਲੇ ਸਾਲ ਜੁਲਾਈ 'ਚ ਚੁਣੇ ਗਏ ਸੰਸਦ ਮੈਂਬਰਾਂ 'ਤੇ ਇਸ ਪਾਬੰਦੀ ਨਾਲ ਬਹੁਤ ਉਲਟ ਪ੍ਰਭਾਵ ਪਿਆ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਅਨ ਸੰਸਦ ਮੈਂਬਰ ਲੈਰੀਜ਼ਾ ਵਾਟਰਸ ਨੂੰ ਅਸਤੀਫਾ ਦੇਣਾ ਪਿਆ ਸੀ, ਕਿਉਂਕਿ ਉਨ੍ਹਾਂ ਕੋਲ ਵੀ ਦੋਹਰੀ ਨਾਗਰਿਕਤਾ ਸੀ।


Related News